● On air now · ਟੀਵੀ ਪੰਜਾਬ

Punjabi News · Since 2013

Breaking

71 ਸਾਲ ਦਾ ਬਾਬਾ ਪਾਉਂਦਾ ਨੌਜਵਾਨਾਂ ਨੂੰ ਮਾਤਾਂ

ਇਹ 71 ਸਾਲ ਦਾ ਬਾਬਾ ਫਿਟਨੈਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਵੀ ਮਾਤ ਪਾਉਂਦਾ ਹੈ | ਦਰਅਸਲ ਇਹ 71 ਸਾਲ ਦਾ ਬਾਬਾ ਜਿਸ ਦਾ ਨਾਂ ਤ੍ਰਿਪਤ ਸਿੰਘ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਤ੍ਰਿਪਤ ਸਿੰਘ ਨੂੰ ਇਸ…


ਇਹ 71 ਸਾਲ ਦਾ ਬਾਬਾ ਫਿਟਨੈਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਵੀ ਮਾਤ ਪਾਉਂਦਾ ਹੈ | ਦਰਅਸਲ ਇਹ 71 ਸਾਲ ਦਾ ਬਾਬਾ ਜਿਸ ਦਾ ਨਾਂ ਤ੍ਰਿਪਤ ਸਿੰਘ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਤ੍ਰਿਪਤ ਸਿੰਘ ਨੂੰ ਇਸ ਦੁੱਖ ਤੋਂ ਉਭਰ ਨਹੀਂ ਪਾਏ | ਇਸ ਕਾਰਨ ਉਹ ਕੁਝ ਸਮਾਂ ਸਦਮੇ ਦੇ ਵਿੱਚ ਹੀ ਰਹੇ | ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ | ਇਸ ਦੇ ਚਲਦੇ ਉਨ੍ਹਾਂ ਵੱਲੋਂ ਕਸਰਤ ਸ਼ੁਰੂ ਕਰ ਦਿੱਤੀ ਗਈ | ਤ੍ਰਿਪਤ ਸਿੰਘ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਤੇ ਅਕਸਰ ਉਨ੍ਹਾਂ ਦੇ ਕਸਰਤ ਕਰਦੇ ਹੋਏ ਦੀਆਂ ਵੀਡੀਓ ਪਾਈਆਂ ਜਾਂਦੀਆਂ ਹਨ | ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕੀ ਨਸ਼ਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ |


Filed under