● On air now · ਟੀਵੀ ਪੰਜਾਬ

Punjabi News · Since 2013

Breaking

ਲੈਂਗਲੀ ਵਿਖੇ ਟਰੱਕ ’ਚ ਹੋਇਆ ਜ਼ਬਰਦਸਤ ਧਮਾਕਾ, ਉੱਡੇ ਪਰਖੱਚੇ

Langley – ਬਿ੍ਰਟਿਸ਼ ਕੋਲੰਬੀਆ ਦੇ ਲੈਂਗਲੀ ਮਾਲ ਦੀ ਪਾਰਕਿੰਗ ’ਚ ਅੱਜ ਸਵੇਰੇ ਇੱਕ ਵੈਲਡਿੰਗ ਟਰੱਕ ’ਚ ਜ਼ਬਰਦਸਤ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ। ਲੈਂਗਲੀ ਆਰ. ਸੀ. ਐਮ. ਪੀ. ਦੇ ਬੁਲਾਰੇ ਕਰੇਗ ਵੈਨ ਹਰਕ ਨੇ ਦੱਸਿਆ…


Langley – ਬਿ੍ਰਟਿਸ਼ ਕੋਲੰਬੀਆ ਦੇ ਲੈਂਗਲੀ ਮਾਲ ਦੀ ਪਾਰਕਿੰਗ ’ਚ ਅੱਜ ਸਵੇਰੇ ਇੱਕ ਵੈਲਡਿੰਗ ਟਰੱਕ ’ਚ ਜ਼ਬਰਦਸਤ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ। ਲੈਂਗਲੀ ਆਰ. ਸੀ. ਐਮ. ਪੀ. ਦੇ ਬੁਲਾਰੇ ਕਰੇਗ ਵੈਨ ਹਰਕ ਨੇ ਦੱਸਿਆ ਕਿ ਧਮਾਕਾ ਅੱਜ ਸਵੇਰੇ 10 ਵਜੇ ਤੋਂ ਕੁਝ ਸਮਾਂ ਪਹਿਲਾਂ ਵਿਲੋਬੀ ਟਾਊਨ ਸੈਂਟਰ ਮਾਲ ’ਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚਕਰਤਾਵਾਂ ਨੂੰ ਇਸ ਧਮਾਕੇ ’ਚ ਕੁਝ ਵੀ ਸ਼ੱਕੀ ਨਹੀਂ ਜਾਪ ਰਿਹਾ। ਉੱਧਰ ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਆਪਣੀਆਂ ਵੱਖ-ਵੱਖ ਪ੍ਰਤੀਕਿਰਆਵਾਂ ਦਿੱਤੀਆਂ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਸ ਧਮਾਕੇ ਨੇ ਪੂਰੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਇਸ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਧਮਾਕੇ ਤੋਂ ਹਰ ਕੋਈ ਡਰ ਗਿਆ। ਉਨ੍ਹਾਂ ਨੂੰ ਕੁਝ ਪਲ ਲਈ ਸਮਝ ਹੀ ਨਹੀਂ ਆਇਆ ਕਿ ਇਹ ਕੀ ਹੋਇਆ ਹੈ।


Filed under