● On air now · ਟੀਵੀ ਪੰਜਾਬ

Punjabi News · Since 2013

Breaking

ਐਤਵਾਰ ਦੀ ਛੁੱਟੀ ਮੀਂਹ ਕਰੇਗਾ ਖਰਾਬ, ਯੈਲੋ ਅਲਰਟ ਜਾਰੀ

ਚੰਡੀਗੜ੍ਹ- ਇਸ ਐਤਵਾਰ ਤੁਹਾਡੀ ਛੁੱਟੀ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ । ਛੁੱਟੀ ਵਾਲੇ ਦਿਨ ਧੁੱਪ ਸੇਂਕਣ ਦੀ ਆਸ ਚ ਬੈਠੇ ਲੋਕਾਂ ਲਈ ਖਬਰ ਚੰਗੀ ਨਹੀਂ ਹੈ । ਦੋ ਦਿਨ ਦੀ ਧੁੱਪ ਮਗਰੋਂ ਪੰਜਾਬ ਵਿੱਚ ਮੌਸਮ ਖੁੱਲ੍ਹ ਗਿਆ ਹੈ ਪਰ…


ਚੰਡੀਗੜ੍ਹ- ਇਸ ਐਤਵਾਰ ਤੁਹਾਡੀ ਛੁੱਟੀ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ । ਛੁੱਟੀ ਵਾਲੇ ਦਿਨ ਧੁੱਪ ਸੇਂਕਣ ਦੀ ਆਸ ਚ ਬੈਠੇ ਲੋਕਾਂ ਲਈ ਖਬਰ ਚੰਗੀ ਨਹੀਂ ਹੈ । ਦੋ ਦਿਨ ਦੀ ਧੁੱਪ ਮਗਰੋਂ ਪੰਜਾਬ ਵਿੱਚ ਮੌਸਮ ਖੁੱਲ੍ਹ ਗਿਆ ਹੈ ਪਰ ਐਤਵਾਰ ਤੋਂ ਮੌਸਮ ਬਦਲ ਜਾਏਗਾ। 29 ਅਤੇ 30 ਜਨਵਰੀ ਨੂੰ ਸਾਰੇ ਸ਼ਹਿਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਰਾਤ ਦੇ ਤਾਪਮਾਨ ‘ਚ ਕਮੀ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪਹਾੜਾਂ ‘ਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ‘ਚ ਤਾਪਮਾਨ ਕਾਫੀ ਹੇਠਾਂ ਚਲਾ ਗਿਆ ਹੈ। ਬਠਿੰਡਾ ਦਾ ਤਾਪਮਾਨ ਮਨਫ਼ੀ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਫਿਰ ਤੋਂ ਸਰਗਰਮ ਹੋ ਰਿਹਾ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਹੋਵੇਗੀ। ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਵੀ ਦੋ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਮੌਸਮ ਖੁੱਲ੍ਹ ਜਾਵੇਗਾ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਵੀ ਰੁਕ ਗਈਆਂ। ਇਸ ਕਾਰਨ ਸ਼ੁੱਕਰਵਾਰ ਨੂੰ ਮੌਸਮ ਸਾਫ ਰਿਹਾ। ਸੂਰਜ ਚਮਕਿਆ ਇਸ ਦੌਰਾਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਇੱਕ ਵਾਰ ਫਿਰ ਹੇਠਾਂ ਚਲਾ ਗਿਆ ਹੈ। ਅੰਮ੍ਰਿਤਸਰ ਵਿੱਚ 3.3, ਚੰਡੀਗੜ੍ਹ ਵਿੱਚ 6.9, ਫਿਰੋਜ਼ਪੁਰ ਵਿੱਚ 1.2, ਜਲੰਧਰ ਵਿੱਚ 4.7, ਲੁਧਿਆਣਾ ਵਿੱਚ 6.8 ਅਤੇ ਪਟਿਆਲਾ ਵਿੱਚ 5.7 ਤਾਪਮਾਨ ਦਰਜ ਕੀਤਾ ਗਿਆ।


Filed under