ਸਟੱਡੀ ਵੀਜ਼ੇ ‘ਤੇ ਯੂਕ੍ਰੇਨ ਗਏ ਨੌਜਵਾਨ ਦੀ ਨਦੀ ਵਿਚ ਡੁੱਬਣ ਨਾਲ ਮੌਤ, ਪਰਿਵਾਰ ਨੇ ਟਰੈਵਲ ਏਜੰਟ ਨੂੰ ਪਾਇਆ ਵਲਾਵਾਂ

ਜਲੰਧਰ :  ਮਾਡਲ ਟਾਊਨ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਦੀ ਯੂਕ੍ਰੇਨ ਵਿਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਹੈ । ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ 2 ਦਿਨ ਪਹਿਲਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਦੀ ਵਿਚ ਨਹਾਉਣ ਲਈ ਗਿਆ ਸੀ, ਜਿੱਥੇ ਉਸ ਦਾ ਪੈਰ ਤਿਲਕ ਗਿਆ, ਜੋ ਉਸ ਦੀ ਮੌਤ ਦਾ ਮੁੱਖ ਕਾਰਨ ਬਣਿਆ।

ਇਸ ਘਟਨਾ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਟਰੈਵਲ ਏਜੰਟ ਨਾਲ ਸੰਪਰਕ ਕੀਤਾ। ਏਜੰਟ ਵੱਲੋਂ ਜਦੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਜਾਣਕਾਰੀ ਮੁਤਾਬਕ ਸੰਜੂ ਕੁਝ ਸਮਾਂ ਪਹਿਲਾਂ ਯੂਕ੍ਰੇਨ ਸਟੱਡੀ ਵੀਜ਼ਾ ’ਤੇ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਧਰਨਾ-ਪ੍ਰਦਰਸ਼ਨ ਦੌਰਾਨ ਦੋਸ਼ ਲਾਇਆ ਕਿ ਸਾਈਂ ਓਵਰਸੀਜ਼ ਦੇ ਮਾਲਕ ਵੱਲੋਂ ਸੰਜੂ ਦਾ ਮੈਡੀਕਲ ਇੰਸ਼ੋਰੈਂਸ ਵੀ ਨਹੀਂ ਕਰਵਾਇਆ ਗਿਆ, ਜਿਸ ਕਾਰਨ ਲਾਸ਼ ਨੂੰ ਭਾਰਤ ਲਿਆਉਣ ’ਤੇ ਹੋਣ ਵਾਲਾ ਖ਼ਰਚ ਨਹੀਂ ਮਿਲੇਗਾ।

ਟੀਵੀ ਪੰਜਾਬ ਬਿਊਰੋ