Surrey: 20 ਸਾਲਾ ਪੰਜਾਬੀ ਮੂਲ ਦੀ ਸੁਹਾਨਾ ਗਿੱਲ ਨੇ ਕੈਨੇਡਾ ਦੇ ਸਰੀ ਸ਼ਹਿਰ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ ਬਣ ਕੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਸੁਹਾਨਾ ਨੇ 2 ਨਵੰਬਰ ਨੂੰ ਅਹੁਦੇ ਦੀ ਸਹੁੰ ਚੁੱਕੀ। ਉਹ ਮੇਅਰ ਡੱਗ ਮੈਕਕਲਮ ਦੀ ਅਗਵਾਈ ਹੇਠ ਬਣੀ ਨਵੀਂ ਸਰੀ ਸਿਟੀ ਕੌਂਸਲ ਦਾ ਹਿੱਸਾ ਬਣੀ ਹੈ।
ਸਰੀ ਵਿੱਚ ਹੀ ਜੰਮੀ-ਪਲੀ ਸੁਹਾਨਾ ਨੇ 15 ਸਾਲ ਦੀ ਉਮਰ ਵਿੱਚ ਹਾਈ ਸਕੂਲ ਅਤੇ 19 ਸਾਲ ਦੀ ਉਮਰ ਵਿੱਚ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਪੋਲੀਟੀਕਲ ਸਾਇੰਸ ਦੀ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਸੀ। ਉਹ 17 ਅਕਤੂਬਰ ਨੂੰ ਹੋਈਆਂ ਮਿਉਂਸਪਲ ਚੋਣਾਂ ਵਿੱਚ ‘ਸੇਫ਼ ਸਰੀ ਕੋਏਲਿਸ਼ਨ’ ਦੀ ਉਮੀਦਵਾਰ ਵਜੋਂ ਜੇਤੂ ਰਹੀ।
ਸੁਹਾਨਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਧਿਆਨ ਸਰੀ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ, ਵਿਦਿਆਰਥੀਆਂ, ਨੌਜਵਾਨਾਂ, ਘਰਾਂ ਦੀ ਘਾਟ ਅਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਹੋਵੇਗਾ। ਉਹ ਨੌਜਵਾਨਾਂ ਨੂੰ ਸ਼ਹਿਰ ਦੇ ਅਹਿਮ ਫ਼ੈਸਲਿਆਂ ਵਿੱਚ ਸਿੱਧਾ ਹਿੱਸੇਦਾਰ ਬਣਾਉਣ ਦੀ ਪੈਰਵੀ ਕਰਦੀ ਹੈ।

