● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬੀ ਕੁੜੀ ਦੀ ਸੜਕ ਹਾਦਸੇ ਮੌਤ, ਵਾਪਰਿਆ ਭਿਆਨਕ ਹਾਦਸਾ

Vancouver – ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਟਰੇਨ ਤੇ ਕਾਰ ‘ਚ ਭਿਆਨਕ ਹਾਦਸਾ ਹੋਇਆ। ਇਸ ਦੌਰਾਨ 2 ਜਾਣਿਆ ਦੀ ਜਾਂ ਚਲੀ ਗਈ ਅਤੇ ਤਿੰਨ ਜਾਣੇ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਨਾਰਥ ਟਰਾਂਟੋ ਨੇੜੇ…


Vancouver – ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ ਟਰੇਨ ਤੇ ਕਾਰ ‘ਚ ਭਿਆਨਕ ਹਾਦਸਾ ਹੋਇਆ। ਇਸ ਦੌਰਾਨ 2 ਜਾਣਿਆ ਦੀ ਜਾਂ ਚਲੀ ਗਈ ਅਤੇ ਤਿੰਨ ਜਾਣੇ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਨਾਰਥ ਟਰਾਂਟੋ ਨੇੜੇ ਵਾਪਰਿਆ। ਇਸ ਦੌਰਾਨ ਕਾਰ ਅਤੇ ਟਰੇਨ ਦੇ ਵਿਚਾਰ ਹਾਦਸੇ ਵਾਪਰਿਆ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ‘ਚ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਾਣੇ ਸਖ਼ਤ ਜਖਮੀ ਹੋਏ ਹਨ। ਕਈ ਰਿਪੋਰਟ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੌਰਾਨ ਇਕ 24 ਸਾਲ ਪੰਜਾਬੀ ਮੂਲ ਦੀ ਲੜਕੀ ਦੀ ਮੌਤ ਹੋ ਗਈ। ਇਸ ਲੜਕੀ ਦਾ ਨਾਮ ਪ੍ਰਭਦੀਪ ਕੌਰ ਦੱਸਿਆ ਗਿਆ ਹੈ। ਇਨ੍ਹਾਂ ਰਿਪੋਰਟਸ ਦੇ ਮੁਤਾਬਿਕ ਇਹ ਲੜਕੀ ਹਾਲ ਹੀ ਦੌਰਾਨ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ।

ਦੱਸ ਦਈਏ ਕਿ ਇਹ ਹਾਦਸਾ ਵੀਰਵਾਰ ਰਾਤ ਸਿਮਕੋ ਕਾਉਂਟੀ ਨਿਉ ਮਾਰਕੀਟ ਨੇੜੇ ਹੋਇਆ ਹੈ । ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋ ਅਜੇ ਮ੍ਰਿਤਕਾ ਦੇ ਨਾਮ ਜਨਤਕ ਨਹੀਂ ਕੀਤੇ ਗਏ ਹਨ। ਜਾਣਕਾਰੀ ਦੇ ਮੁਤਾਬਿਕ ਹਾਦਸੇ ਚ ਸ਼ਾਮਲ ਸਾਰਿਆ ਦੀ ਉਮਰ 19 ਤੋਂ 28 ਸਾਲ ਹੈ। ਹੁਣ ਇਸ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ।


Filed under