, , , ,

ਕੈਪਟਨ ਦੀ ਪੈ ਗਈ ਭਾਜਪਾ ਨਾਲ ਜੱਫੀ,ਸੀਟਾਂ ‘ਤੇ ਹੋਵੇਗਾ ਜਲਦ ਫੈਸਲਾ

ਜਲੰਧਰ-ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਲਈ ਭਾਈਵਾਲ ਮਿਲ ਗਿਆ ਹੈ.ਭਾਰਤੀ ਜਨਤਾ ਪਾਰਟੀ ਨੇ ਕੈਪਟਨ ਦੇ ਟੈਂਕ ‘ਤੇ ਸਵਾਰ ਹੋਣ ‘ਤੇ ਰਜ਼ਾਮੰਦੀ ਦੇ ਦਿੱਤੀ ਹੈ.ਇਸਦਾ ਖੁਲਾਸਾ ਕੈਪਟਨ ਨੇ ਸੋਸ਼ਲ ਮੀਡੀਆ ਚ ਪਾਈ ਇੱਕ ਪੋਸਟ ਰਾਹੀਂ ਕੀਤਾ ਹੈ.ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਕੈਪਟਨ ਨੇ ਆਪਣੀ ਮਿਲਨੀ ਦੀ ਤਸਵੀਰ ਸਾਂਝੀ ਕੀਤੀ ਹੈ.

ਕੈਪਟਨ ਦੋ ਦਿਨ ਤੋਂ ਦਿੱਲੀ ਚ ਹੀ ਸਨ.ਭਾਜਪਾ ਪ੍ਰਧਾਨ ਜੇ.ਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਸ਼ੇਖਾਵਤ ਨੇ ਖੁਦ ਚੰਡੀਗੜ੍ਹ ਸਿਸਵਾਂ ਫਾਰਮ ਆ ਕੇ ਕੈਪਟਨ ਨਾਲ ਮੁਲਾਕਾਤ ਕੀਤੀ ਸੀ.ਇਸ ਤੋਂ ਬਾਅਦ ਕੈਪਟਨ ਨੇ ਦਿੱਲੀ ਜਾ ਕੇ ਇਸ ਗਠਜੋੜ ਨੂੰ ਅੰਤਿਮ ਰੂਪ ਦਿੱਤਾ ਹੈ.ਕੈਪਟਨ ਦਾ ਕਹਿਣਾ ਹੈ ਕੀ ਦੋਹਾਂ ਪਾਰਟੀਆਂ ਵਿਚਕਾਰ ਗਠਜੋੜ ਫਾਇਨਲ ਹੋ ਗਿਆ.ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਜਲਦ ਫੈਸਲਾ ਕਰ ਲਿਆ ਜਾਵੇਗਾ.

Corrections

Spotted an error in this story? Email contact@tvpunjab.com. We correct at the same prominence as the original.

More from TV Punjab