Liberal Party ਨੇ ਜਾਰੀ ਕੀਤੀ Advertisement

Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਅਤੇ ਦੌਰਾਨ ਜੋ ਮੁੱਦੇ ਰਹੇ ਉਸ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਫ੍ਰੈਂਚ ਭਾਸ਼ਾ ‘ਚ ਵੀ ਐੱਡ ਤਿਆਰ ਕੀਤੀ ਗਈ ਹੈ ਜਿਸ ਦਾ ਸਿਰਲੇਖ solidarity ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਉਨ੍ਹਾਂ ਕੰਮਾਂ ਦੀ ਗੱਲ ਕਰ ਰਹੇ ਹਨ ਜੋ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ।
ਪਾਰਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਇਸ ਹਫਤੇ ਦੇ ਅੰਤ ਵਿੱਚ ਟੀਵੀ ‘ਤੇ ਇਸ਼ਤਿਹਾਰ ਵੇਖ ਸਕਣਗੇ।
ਇਸੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਆਪਣਾ ਚੋਣ ਵਿਗਿਆਪਨ ਮੁਹਿੰਮ ਸਾਂਝਾ ਨਹੀਂ ਕੀਤਾ ਹੈ। ਦੱਸਦਈਏ ਕਿ ਕੰਜ਼ਰਵੇਟਿਵ ਲੀਡਰ ਪਿਛਲੇ ਹਫਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੈਨੇਡਾ ਵਾਸੀਆਂ ਨਾਲ ਗੱਲ ਕੀਤੀ ਗਈ।
NDP ਨੇਤਾ ਜਗਮੀਤ ਸਿੰਘ ਵੱਲੋਂ ਵੀ ਕੈਨੇਡਾ ਵਾਸੀਆਂ ਨਾਲ ਕਈ ਵਾਅਦੇ ਕੀਤੇ ਗਏ।ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਦੱਸਯੋਗ ਹੈ ਕਿ ਕੈਨੇਡਾ ‘ਚ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਟਰੂਡੋ ਵੱਲੋਂ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਸੰਸਦ ਭੰਗ ਕਰਨ ਲਈ ਜਾ ਸਕਦਾ ਹੈ।