ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਪੰਜਾਬ ਚ ਲਗਾਤਾਰ ਆਪਣਾ ਗੜ੍ਹ ਮਜ਼ਬੁਤ ਕਰ ਰਹੀ ਹੈ.ਰੋਜ਼ਾਨਾ ਰੋਜ ਹੀ ਪੰਜਾਬ ਦੇ ਕਈ ਨੇਤਾ ਭਾਰਤੀ ਜਨਤਾ ਪਾਰਟੀ ਦੇ ਰੱਥ ਚ ਸਵਾਰ ਹੋ ਰਹੇ ਨੇ.ਕਾਂਗਰਸ ਦੇ ਵਿਧਾਇਕਾਂ ਨੂੰ ਸ਼ਾਮਿਲ ਕਰਵਾਉਣ ਤੋਂ ਇੱਕ ਦਿਨ ਬਾਅਦ ਹੁਣ ਭਾਜਪਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗੜ੍ਹ ਚ ਵੀ ਸੰਨ ਲਗਾਈ ਹੈ.ਚਮਕੌਰ ਸਾਹਿਬ ਤੋਂ ਵਿਧਾਇਕ ਰਹੇ ਸ਼ਮਸ਼ੇਰ ਸਿੰਘ ਰਾਏ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਲੜ ਫੜ ਲਿਆ .ਪੰਜਾਬ ਦੇ ਚੋਣ ਪ੍ਰਭਾਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਏ ਨੂੰ ਪਾਰਟੀ ਚ ਸ਼ਾਮਿਲ ਕੀਤਾ.
ਇਸ ਤੋਂ ਇਲਾਵਾ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਜਗਦੀਪ ਸਿੰਘ,ਰਵੀਪ੍ਰੀਤ ਸਿੰਘ ਅਤੇ ਹਰਭਾਗ ਸਿੰਘ ਦੇਸੂਮਾਜਰਾ ਨੇ ਭਾਰਤੀ ਜਨਤਾ ਪਾਰਟੀ ਦਾ ਕਮਲ ਫੜ ਲਿਆ ਹੈ.
ਸੀ.ਐੱਮ ਚੰਨੀ ਦੇ ਗੜ੍ਹ ‘ਚ ਭਾਜਪਾ ਲਾਈ ਸੰਨ,ਸਾਬਕਾ ਵਿਧਾਇਕ ਨੇ ਛੱਡੀ ਕਾਂਗਰਸ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਪੰਜਾਬ ਚ ਲਗਾਤਾਰ ਆਪਣਾ ਗੜ੍ਹ ਮਜ਼ਬੁਤ ਕਰ ਰਹੀ ਹੈ.ਰੋਜ਼ਾਨਾ ਰੋਜ ਹੀ ਪੰਜਾਬ ਦੇ ਕਈ ਨੇਤਾ ਭਾਰਤੀ ਜਨਤਾ ਪਾਰਟੀ ਦੇ ਰੱਥ ਚ ਸਵਾਰ ਹੋ ਰਹੇ ਨੇ.ਕਾਂਗਰਸ ਦੇ ਵਿਧਾਇਕਾਂ ਨੂੰ ਸ਼ਾਮਿਲ ਕਰਵਾਉਣ ਤੋਂ ਇੱਕ ਦਿਨ ਬਾਅਦ ਹੁਣ…

Filed under
