● On air now · ਟੀਵੀ ਪੰਜਾਬ

Punjabi News · Since 2013

Breaking

ਭਾਸ਼ਾ ਦੀ ਮਰਿਆਦਾ ਰੱਖੇ ਨਵਜੋਤ ਸਿੱਧੂ- ਭਗਵੰਤ ਮਾਨ

ਮੁਹਾਲੀ-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਨਵਜੋਤ ਸਿੱਧੂ ਨੂੰ ਆਪਣੀ ਭਾਸ਼ਾ ‘ਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ.ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਚ ਚੂਰ ਨਵਜੋਤ ਸਿੱਧੂ ਵਿਰੋਧੀ ਨੇਤਾ ਹੋਵੇ ਜਾਂ…


ਮੁਹਾਲੀ-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਨਵਜੋਤ ਸਿੱਧੂ ਨੂੰ ਆਪਣੀ ਭਾਸ਼ਾ ‘ਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ.ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਚ ਚੂਰ ਨਵਜੋਤ ਸਿੱਧੂ ਵਿਰੋਧੀ ਨੇਤਾ ਹੋਵੇ ਜਾਂ ਫਿਰ ਪੱਤਰਕਾਰ,ਹਰੇਕ ਨਾਲ ਤੁੰ-ਤੜਾਕ ਨਾਲ ਗੱਲ ਕਰਦੇ ਹਨ.ਮਾਨ ਨੇ ਕਿਹਾ ਕਿ ਸਿੱਧੂ ਨੇ ਜੇਕਰ ਆਪਣੀ ਇੱਜ਼ਤ ਕਰਵਾਉਣੀ ਹੈ ਤਾਂ ਉਹ ਦੂਜਿਆਂ ਦੀ ਇੱਜ਼ਤ ਕਰਨੀ ਸਿੱਖਣ.

ਨਵਜੋਤ ਸਿੱਧੂ ਵਲੋਂ ‘ਆਪ’ ਵਲੋਂ ਕੀਤੇ ਗਏ ਸਰਵੇ ‘ਤੇ ਸਵਾਲ ਚੁੱਕਣ ਵਾਲੇ ਸਿੱਧੂ ਨੂੰ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੱਤਾ ਹੈ.ਮਾਨ ਦੇ ਮੁਤਾਬਿਕ ਸਿੱਧੂ ਕੋਲ ਚੋਣਾ ਚ ਕੋਈ ਅਹਿਮ ਮੁੱਦਾ ਨਹੀਂ ਹੈ,ਜਿਸ ਕਾਰਣ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਪਿੱਛੇ ਪਏ ਹੋਏ ਹਨ.ਭਗਵੰਤ ਮਾਨ ਨੇ ਕਿਹਾ ਕਿ ਸਾਡੇ ਸਰਵੇ ‘ਤੇ ਸਵਾਲ ਚੁੱਕਣ ਵਾਲੇ ਸਿੱਧੂ ਗਾਂਧੀ ਪਰਿਵਾਰ ਨੂੰ ਕਹਿ ਕੇ ਆਪਣੇ ਉੱਪਰ ਸਰਵੇ ਕਰਵਾ ਲੈਣ.

ਮਜੀਠੀਆਂ ਦੇ ਘਰ ਛਾਪੇਮਾਰੀ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਮਾਮਲੇ ਚ ਕਾਂਗਰਸ ਪਾਰਟੀ ਮਜੀਠੀਆ ਨਾਲ ਰਲੀ ਹੋਈ ਹੈ.ਉਨ੍ਹਾਂ ਕਿਹਾ ਕਿ ਮਜੀਠੀਆ ਦੀ ਗ੍ਰਿਫਤਾਰੀ ਲਈ ਕਾਂਗਰਸ ਸਰਕਾਰ ਡ੍ਰਾਮਾ ਕਰ ਰਹੀ ਹੈ.


Filed under