ਜਲੰਧਰ- ਮਨੀ ਲਾਂਡਰਿਂਗ ਕੇਸ ਚ ਈ.ਡੀ ਵਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਅੱਜ ਫਿਰ ਜਲੰਧਰ ਦੀ ਸਪੈਸ਼ਲ ਕੋਰਟ ਚ ਪੇਸ਼ ਕੀਤਾ ਗਿਆ.ਅਦਾਲਤ ਨੇ ਹਨੀ ਨੂੰ ਮੂੜ ਤੋਂ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ.
ਅਦਾਲਤ ਚ ਪੇਸ਼ੀ ਵੇਲੇ ਜੱਜ ਵਲੋਂ ਈ.ਡੀ ਅਧਿਕਾਰੀਆਂ ਦੀ ਖੂਬ ਕਲਾਸ ਲਗਾਈ ਗਈ.ਮਿਲੀ ਜਾਣਕਾਰੀ ਮੁਤਾਬਿਕ ਅਦਾਲਤ ਵਲੋਂ ਹਨੀ ਦੇ ਕਬੂਲਨਾਮੇ ਨੂੰ ਲੈ ਕੇ ਮੀਡੀਆ ਚ ਛੱਪੀ ਖਬਰਾਂ ‘ਤੇ ਇਤਰਾਜ਼ ਜਤਾਇਆ ਗਿਆ.ਅਦਾਲਤ ਦਾ ਤਰਕ ਸੀ ਕਿ ਜੱਦ ਹਨੀ ਦੇ ਕਬੂਲਨਾਮੇ ਬਾਰੇ ਪਹਿਲਾਂ ਹੀ ਲੋਕ ਜਾਣਦੇ ਹਨ ਤਾਂ ਇਸ ਨੂੰ ਹੁਣ ਅਦਾਲਤ ਚ ਪੇਸ਼ ਕਰਨ ਦਾ ਕੀ ਤਰਕ ਹੈ.
ਈ.ਡੀ ਅਫਸਰਾਂ ਵਲੋਂ ਜਵਾਬ ਦੇਣ ਤੋਂ ਬਾਅਦ ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਗਈ.