● On air now · ਟੀਵੀ ਪੰਜਾਬ

Punjabi News · Since 2013

Breaking

ਈ.ਵੀ.ਐੱਮ ਵਾਲੇ ਸਟ੍ਰਾਂਗ ਰੂਮ ‘ਚ ਚੱਲੀ ਗੋਲੀ,ਸਬ-ਇੰਸਪੈਕਟਰ ਦੀ ਮੌਤ

ਫਾਜ਼ਿਲਕਾ- ਬੇਹੱਦ ਸੁਰੱਖਿਆ ਵਾਲੇ ਈ.ਵੀ.ਐੱਮ ਸਟ੍ਰਾਂਗ ਰੂਮ ‘ਚ ਗੋਲੀ ਚੱਲਣ ਨਾਲ ਇੱਕ ਸਬ ਇੰਸਪੈਕਟਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ.ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਵੋਟਾਂ ਤੋਂ ਬਾਅਦ ਈ.ਵੀ.ਐੱਮ ਸਟੋਰ ਕੀਤੀਆਂ ਗਈਆਂ ਸਨ.ਇਸ ਸਟੋਰ ਰੂਮ ‘ਚ ਪੰਜਾਬ ਪੁਲਿਸ…


ਫਾਜ਼ਿਲਕਾ- ਬੇਹੱਦ ਸੁਰੱਖਿਆ ਵਾਲੇ ਈ.ਵੀ.ਐੱਮ ਸਟ੍ਰਾਂਗ ਰੂਮ ‘ਚ ਗੋਲੀ ਚੱਲਣ ਨਾਲ ਇੱਕ ਸਬ ਇੰਸਪੈਕਟਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ.ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਵੋਟਾਂ ਤੋਂ ਬਾਅਦ ਈ.ਵੀ.ਐੱਮ ਸਟੋਰ ਕੀਤੀਆਂ ਗਈਆਂ ਸਨ.ਇਸ ਸਟੋਰ ਰੂਮ ‘ਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਬਲਦੇਵ ਚੰਦ ਤੈਨਾ ਤ ਸਨ.ਮਿਲੀ ਜਾਣਕਾਰੀ ਮੁਤਾਬਿਕ ਗੋਲੀ ਲੱਗਣ ਨਾਲ ਬਲਦੇਵ ਸਿੰਘ ਫੱਟੜ ਹੋ ਗਿਆ.ਹਸਪਤਾਲ ਲੈ ਜਾਂਦੇ ਸਮੇਂ ਸਬ ਇੰਸਪੈਕਟਰ ਦੀ ਮੌਤ ਹੋ ਗਈ.ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਲੋਕ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੇ ਹਨ.


Filed under