● On air now · ਟੀਵੀ ਪੰਜਾਬ

Punjabi News · Since 2013

Breaking

15 ਹਜ਼ਾਰ ਦੀ ਖਾਤਿਰ ਕੇਕੜੇ ਨੇ ਮਰਵਾ ਦਿੱਤਾ ਮੂਸੇਵਾਲਾ

ਚੰਡੀਗੜ੍ਹ- ਨਸ਼ਾ ਇਨਸਾਨ ਦੀ ਅਕਲ ਖਤਮ ਕਰ ਦਿੰਦਾ ਹੈ । ਨਸ਼ੇ ਚ ਇਨਸਾਨ ਜੋ ਗਲਤ ਕੰਮ ਕਰ ਦਿੰਦਾ ਹੈ ਤਾਂ ਸਾਰੀ ਊਮਰ ਉਸਦਾ ਪਛਤਾਵਾ ਕਰਨਾ ਪੈਂਦਾ ਹੈ । ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਹੋਈ ਜਾਂਚ ਨੇ ਕੁੱਝ ਅਜਿਹੇ ਤੱਥ…


ਚੰਡੀਗੜ੍ਹ- ਨਸ਼ਾ ਇਨਸਾਨ ਦੀ ਅਕਲ ਖਤਮ ਕਰ ਦਿੰਦਾ ਹੈ । ਨਸ਼ੇ ਚ ਇਨਸਾਨ ਜੋ ਗਲਤ ਕੰਮ ਕਰ ਦਿੰਦਾ ਹੈ ਤਾਂ ਸਾਰੀ ਊਮਰ ਉਸਦਾ ਪਛਤਾਵਾ ਕਰਨਾ ਪੈਂਦਾ ਹੈ । ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਹੋਈ ਜਾਂਚ ਨੇ ਕੁੱਝ ਅਜਿਹੇ ਤੱਥ ਪੇਸ਼ ਕੀਤੇ ਹਨ ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ ।

ਪੁਲਿਸ ਦੀ ਹਿਰਾਸਤ ਚ ਆਏ ਸੰਦੀਪ ਊਰਫ ਕੇਕੜਾ ਨੇ ਖੁਲਾਸਾ ਕੀਤਾ ਹੈ ਕਿ ਸਿਰਫ 15 ਹਜ਼ਾਰ ਦੇ ਲਾਲਚ ਚ ਉਸਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ।ਸਿਰਸਾ ਜਿਲ੍ਹੇ ਦੇ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਮੁਲਜ਼ਮ ਸੰਦੀਪ ਊਰਫ ਕੇਕੜਾ ਨਸ਼ੇ ਦਾ ਆਦੀ ਹੈ । ਉਸਨੇ ਦੱਸਿਆ ਹੈ ਕਿ ਨਸ਼ੇ ਦੀ ਲੱਤ ਪੂਰੀ ਕਰਨ ਲਈ ਉਹ 15 ਹਜ਼ਾਰ ਦੇ ਲਾਲਚ ਚ ਮੂਸੇਵਾਲਾ ਦੀ ਪਲ ਪਲ ਦੀ ਰਿਪੋਰਟ ਗੈਂਗਸਟਰਾਂ ਨੂੰ ਦਿੰਦਾ ਸੀ ।ਮਿਲੀ ਜਾਣਕਾਰੀ ਮੁਤਾਬਿਕ ਕੇਕੜਾ ਸਿਰਸਾ ਜਿਲ੍ਹੇ ਦੇ ਪਿੰਡ ਤਖਤਮਲ ਦੇ ਨਿੱਕਾ ਨਾਲ ਕਥਿਤ ਤੌਰ ‘ਤੇ ਮੁਸੇਵਾਲਾ ਕੋਲ ਪਹੁੰਚਿਆ ਸੀ । ਜਿਸਤੋਂ ਬਾਅਦ ਉਸਨੇ ਸੈਲਫੀ ਦੇ ਬਹਾਨੇ ਉਸਦੇ ਘਰ ਅਤੇ ਲੋਕੇਸ਼ਨ ਦੀ ਸਾਰੀ ਜਾਣਕਾਰੀ ਮੁਸੇਵਾਲਾ ਦੇ ਦੁਸ਼ਮਨਾਂ ਨਾਲ ਸਾਂਝੀ ਕੀਤੀ ।29 ਮਈ ਨੂੰ ਕੇਕੜੇ ਦੀ ਇਨਪੁਟ ‘ਤੇ ਹੀ ਗੈਂਗਸਟਰਾਂ ਨੇ ਥਾਰ ਗੱਡੀ ਚ ਘਰੋਂ ਨਿਕਲੇ ਮੂਸੇਵਾਲਾ ‘ਤੇ ਪਿੰਡ ਜਵਾਹਰਕੇ ਦੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।


Filed under