ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ USA ਦੀ ਜੈਨੀਫਰ ਮੁਸੀਨੋ-ਫਰਨਾਂਡੀਜ਼ ਨੂੰ ਵੀ ਹਰਾਇਆ

ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਯੂ.ਐੱਸ.ਏ. ਦੀ ਜੈਨੀਫਰ ਮੁਸੀਨੋ-ਫਰਨਾਂਡੀਜ਼ ਨੂੰ 1/16 ਦੇ ਅੰਤ ਵਿਚ ਹਰਾ ਦਿੱਤਾ ਹੈ। ਇਸ ਤੋਂ ਪਹਿਲਾ ਦੀਪਕਾ ਕੁਮਾਰੀ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਚੁੱਕੀ ਹੈ।

ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਨੇ ਪੁਰਸ਼ਾਂ ਦੇ ਵੱਖ-ਵੱਖ 1/32 ਅੰਕਾਂ ਵਿਚ ਰੂਸ ਦੀ ਉਲੰਪਿਕ ਕਮੇਟੀ ਦੇ ਗਾਲਸਨ ਬਾਜ਼ਾਰਜਾਪੋਵ ਨੂੰ 6-0 ਨਾਲ ਹਰਾਇਆ ਸੀ। ਬਾਅਦ ਵਿਚ ਉਹ ਅੰਤਿਮ 16 ਵਿਚ ਯੂ.ਐੱਸ.ਏ. ਦੇ ਬ੍ਰੈਡੀ ਐਲਿਸਨ ਤੋਂ 0-6 ਨਾਲ ਹਾਰ ਗਏ ਸਨ। ਦਸ ਦੇਈਏ ਕਿ ਬ੍ਰੈਡੀ ਐਲਿਸਨ ਦੁਨੀਆਂ ਦੇ ਨੰਬਰ ਇਕ ਤੀਰ ਅੰਦਾਜ਼ ਹਨ।

ਟੀਵੀ ਪੰਜਾਬ ਬਿਊਰੋ