● On air now · ਟੀਵੀ ਪੰਜਾਬ

Punjabi News · Since 2013

Breaking

ਭਾਜਪਾ ਦੀ ਸੂਬਾ ਕੋਰ ਕਮੇਟੀ ‘ਚ ਕੈਪਟਨ-ਜਾਖੜ ਦੀ ਐਂਟਰੀ,ਬਾਜਵਾ-ਸੋਢੀ ਨੂੰ ਵੀ ਮਿਲੀ ਥਾਂ

ਜਲੰਧਰ- ਕੌਮੀ ਕਾਰਜਕਾਰਣੀ ਚ ਥਾਂ ਬਨਾਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਵੀ ਮੈਂਬਰ ਬਣ ਗਏ ਹਨ ।ਕੌਮੀ ਬਾਡੀ ਵਾਂਗ ਇੱਥੇ ਵੀ ਭਾਜਪਾ ਹਾਈਕਮਾਨ ਨੇ ਸਨੀਲ ਜਾਖੜ ਨੂੰ ਕੈਪਟਨ…


ਜਲੰਧਰ- ਕੌਮੀ ਕਾਰਜਕਾਰਣੀ ਚ ਥਾਂ ਬਨਾਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਵੀ ਮੈਂਬਰ ਬਣ ਗਏ ਹਨ ।ਕੌਮੀ ਬਾਡੀ ਵਾਂਗ ਇੱਥੇ ਵੀ ਭਾਜਪਾ ਹਾਈਕਮਾਨ ਨੇ ਸਨੀਲ ਜਾਖੜ ਨੂੰ ਕੈਪਟਨ ਦੇ ਨਾਲ ਸਥਾਨ ਦਿੱਤਾ ਹੈ ।ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ 23 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ । ਜਿਨ੍ਹਾਂ ਚ 6 ਸਪੇਸ਼ਲ ਇਨਵਾਇਟੀ ਮੈਂਬਰ ਵੀ ਸ਼ਾਮਿਲ ਹਨ ।

ਪੰਜਾਬ ਭਾਜਪਾ ਦੀ ਅਹਿਮ ਬਾਡੀ ਕੋਰ ਕਮੇਟੀ ਚ ਕੈਪਟਨ,ਜਾਖੜ ਤੋਂ ਇਲਾਵਾ ਭਾਜਪਾ ਹਾਈਕਮਾਨ ਨੇ ਰਾਣਾ ਸੋਢੀ ਅਤੇ ਫਤਿਹਜੰਗ ਬਾਜਵਾ ‘ਤੇ ਵੀ ਵਿਸ਼ਵਾਸ ਜਤਾਇਆ ਹੈ । ਇਹ ਲਗਭਗ ਉਹ ਸਾਰੇ ਨਾਂ ਹਨ ਜਿਨ੍ਹਾਂ ਨੂੰ ਕੌਮੀ ਕਾਰਜਕਾਰਣੀ ਚ ਅਹਿਮ ਥਾਂ ਦਿੱਤੀ ਗਈ ਸੀ । ਇਸ ਤੋਂ ਇਲਾਵਾ ਪਾਰਟੀ ਨੇ ਸੂਬੇ ਦੇ ਸਾਰੇ ਜਨਰਲ ਸਕੱਤਰਾਂ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਹੈ ।

ਪੰਜਾਬ ਭਾਜਪਾ ਵਲੋਂ ਪ੍ਰਦੇਸ਼ ਦੀ ਵਿੱਤ ਕਮੇਟੀ ਦਾ ਵੀ ਐਲਾਨ ਕੀਤਾ ਹੈ । ਇਸ 9 ਮੈਂਬਰੀ ਕਮੇਟੀ ਚ ਵੀ ਸੁਨੀਲ ਜਾਖੜ ਸ਼ਾਮਿਲ ਹੋਏ ਹਨ । ਜਾਖੜ ਦੇ ਨਾਲ ਮਨੋਰੰਜਨ ਕਾਲੀਆ,ਤਿਕਸ਼ਣ ਸੂਦ,ਅਰਵਿੰਦ ਖੰਨਾ,ਸਰਬਜੀਤ ਮੱਕੜ,ਸਰੂਪ ਚੰਦ ਸਿੰਗਲਾ,ਪ੍ਰਵੀਨ ਬਾਂਸਲ,ਸੰਜੀਵ ਖੰਨਾ ਅਤੇ ਗੁਰਦੇਵ ਸ਼ਰਮਾ ਨੂੰ ਵਿੱਤ ਕਮੇਟੀ ਦਾ ਕਾਰਜਭਾਰ ਸੋਂਪਿਆ ਗਿਆ ਹੈ ।


Filed under