● On air now · ਟੀਵੀ ਪੰਜਾਬ

Punjabi News · Since 2013

Breaking

ਵਿਦੇਸ਼ ਜਾ ਰਹੇ ਨੌਜਵਾਨ ਨੂੰ ਰਾਹ ‘ਚ ਪਿਆ ਦਿੱਲ ਦਾ ਦੌਰਾ, ਮੌਤ

ਕਪੂਰਥਲਾ- ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਜਾ ਰਹੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੇ 43 ਸਾਲਾ ਨੋਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੋਜਵਾਨ ਦੇ ਛੋਟੇ ਭਰਾ ਡਾ. ਅਮਰਜੀਤ ਸਿੰਘ…


ਕਪੂਰਥਲਾ- ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਜਾ ਰਹੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੇ 43 ਸਾਲਾ ਨੋਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੋਜਵਾਨ ਦੇ ਛੋਟੇ ਭਰਾ ਡਾ. ਅਮਰਜੀਤ ਸਿੰਘ ਵਾਲੀਆ ਤੇ ਮੋਹਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੇਰਾ ਭਰਾ ਗੁਰਵਿੰਦਰਜੀਤ ਸਿੰਘ ਉਰਫ ਬੱਬਲੂ ਵਾਲੀਆ ਪੁੱਤਰ ਡਾ. ਗੁਰਮੀਤ ਸਿੰਘ ਵਾਲੀਆ ਕੁਝ ਦਿਨ ਪਹਿਲਾਂ ਸੁਨਿਹਰੀ ਭਵਿੱਖ ਲਈ ਘਰੋ ਯੂਰਪ ਜਾਣ ਲਈ ਨਿਕਲਿਆ ਸੀ ਅਤੇ ਦੇਸ਼ ਸਰਬੀਆ ਪਹੁੰਚ ਗਿਆ ਸੀ ਬੀਤੀ 28 ਨਵੰਬਰ ਨੂੰ ਭਰਾ ਦੇ ਗਰੁੱਪ ਮੈਂਬਰਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਭਰਾ ਨੂੰ ਹਾਰਟ ਅਟੈਕ ਆਇਆ ਹੈ। ਜਿਸ ਨੂੰ ਇਲਾਜ ਲਈ ਉਥੇ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਜਿਸਦੀ ਹਾਲਤ ਗੰਭੀਰ ਹੈ, ਪਰੰਤੂ ਅੱਜ ਫਿਰ ਫੋਨ ਆਇਆ ਕਿ ਉਕਤ ਨੋਜਵਾਨ ਦੀ ਮੌਤ ਹੋ ਚੁੱਕੀ ਹੈ। ਉਹਨਾ ਦੱਸਿਆ ਕਿ ਭਰਾ ਬੱਬਲੂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਉਪਰੰਤ ਹੀ ਸਸਕਾਰ ਕੀਤਾ ਜਾਵੇਗਾ। ਉਕਤ ਨੋਜਵਾਨ ਦੀ ਇਸ ਹੋਈ ਬੇਵਖਤੀ ਮੌਤ ਨਾਲ ਇਲਾਕੇ ਵਿੱਚ ਸੋਗ ਦਾ ਮਹੋਲ ਹੈ ।


Filed under