● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਦੀ ਕਰੀਬੀ ਰਹੀ ਮਨੀਸ਼ਾ ਗੁਲਾਟੀ ਤੋਂ ਮਾਨ ਸਰਕਾਰ ਨੇ ਵਾਪਿਸ ਲਿਆ ਚੇਅਰਪਰਸਨ ਦਾ ਅਹੁਦਾ

ਚੰਡੀਗੜ੍ਹ- ਪੰਜਾਬੀ ਗਾਇਕ ਲਹਿੰਬਰ ਹੂਸੈਨਪੁਰੀ ਸਮੇਤ ਕਈ ਹੋਰ ਪਰਿਵਾਰਕ ਅਤੇ ਮਹਿਲਾਵਾਂ ਦੇ ਮੁੱਦਿਆਂ ਨੂੰ ਲੈ ਕੇ ਅਕਸਰ ਪੰਜਾਬ ਦੀ ਮੀਡੀਆ ਚ ਛਾਈ ਰਹਿਣ ਵਾਲੀ ਮਨੀਸ਼ਾ ਗੁਲਾਟੀ ਹੁਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਹੀਂ ਹਨ । ਕੈਪਟਨ ਅਮਰਿੰਦਰ ਦੀ ਕਰੀਬੀ ਰਹੀ…


ਚੰਡੀਗੜ੍ਹ- ਪੰਜਾਬੀ ਗਾਇਕ ਲਹਿੰਬਰ ਹੂਸੈਨਪੁਰੀ ਸਮੇਤ ਕਈ ਹੋਰ ਪਰਿਵਾਰਕ ਅਤੇ ਮਹਿਲਾਵਾਂ ਦੇ ਮੁੱਦਿਆਂ ਨੂੰ ਲੈ ਕੇ ਅਕਸਰ ਪੰਜਾਬ ਦੀ ਮੀਡੀਆ ਚ ਛਾਈ ਰਹਿਣ ਵਾਲੀ ਮਨੀਸ਼ਾ ਗੁਲਾਟੀ ਹੁਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਹੀਂ ਹਨ । ਕੈਪਟਨ ਅਮਰਿੰਦਰ ਦੀ ਕਰੀਬੀ ਰਹੀ ਮਨੀਸ਼ਾ ਤੋਂ ਮਾਨ ਸਰਕਾਰ ਨੇ ਅਹੁਦਾ ਖੋਹ ਲਿਆ ਹੈ । ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18/09/2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ। ਇਸ ਬਾਰੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਨਿਯਮਾਂ ਤਹਿਤ ਮਿਆਦ ਵਧਾਉਣ ਦੀ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਉਸ ਤੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ ਵਾਪਸ ਲੈ ਲਿਆ ਗਿਆ ਹੈ।ਇਸ ਤੋਂ ਪਹਿਲਾਂ ਮਨੀਸ਼ਾ ਗੁਲਾਟੀ ਦਾ ਕਾਰਜਕਾਲ 2020 ਵਿੱਚ ਵਧਾ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਨੇ ਪੱਤਰ ਲਿਖਿਆ ਹੈ ਕਿ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਿ ਐਕਸਟੈਂਸ਼ਨ ਦਿੱਤੀ ਜਾ ਸਕੇ।


Filed under