● On air now · ਟੀਵੀ ਪੰਜਾਬ

Punjabi News · Since 2013

Breaking

ਬੱਸ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ

Vancouver- ਦੱਖਣੀ ਵੈਨਕੂਵਰ ’ਚ ਇੱਕ ਟਰਾਂਜ਼ਿਟ ਬੱਸ ਦੀ ਲਪੇਟ ’ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਨਕੂਵਰ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਾਕ ਇਹ ਹਾਦਸਾ 41 ਐਵੇਨਿਊ ਅਤੇ ਫਲੇਮਿੰਗ ਸਟਰੀਟ ’ਤੇ ਵਾਪਰਿਆ।…


Vancouver- ਦੱਖਣੀ ਵੈਨਕੂਵਰ ’ਚ ਇੱਕ ਟਰਾਂਜ਼ਿਟ ਬੱਸ ਦੀ ਲਪੇਟ ’ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਨਕੂਵਰ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਾਕ ਇਹ ਹਾਦਸਾ 41 ਐਵੇਨਿਊ ਅਤੇ ਫਲੇਮਿੰਗ ਸਟਰੀਟ ’ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਇੱਕ 60 ਸਾਲਾ ਵਿਅਕਤੀ ਨੂੰ ਸਵੇਰੇ ਕਰੀਬ 6 ਵਜੇ ਇੱਕ ਟਰਾਂਜ਼ਿਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਮਗਰੋਂ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ’ਤੇ ਮੌਜੂਦ ਰਿਹਾ ਅਤੇ ਇਸ ਟੱਕਰ ਦਾ ਕਾਰਨ ਬੱਸ ਦੀ ਤੇਜ਼ ਰਫ਼ਤਾਰ ਜਾਂ ਖ਼ਰਾਬੀ ਨੂੰ ਨਹੀਂ ਮੰਨਿਆ ਜਾ ਰਿਹਾ। ਫਿਲਹਾਲ ਵੈਨਕੂਵਰ ਪੁਲਿਸ ਵਿਭਾਗ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਹੈ।


Filed under