● On air now · ਟੀਵੀ ਪੰਜਾਬ

Punjabi News · Since 2013

Breaking

ਬਰੈਂਪਟਨ ’ਚ ਚੱਲੀਆਂ ਗੋਲੀਆਂ, ਦੋ ਲੋਕ ਜ਼ਖ਼ਮੀ

ਬਰੈਂਪਟਨ ’ਚ ਐਤਵਾਰ ਰਾਤੀਂ ਹੋਈ ਗੋਲੀਬਾਰੀ ’ਚ ਦੋ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੀਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਾਮੀਂ ਕਰੀਬ 7 ਵਜੇ 15 ਸੀ ਲਾਇਨ…


ਬਰੈਂਪਟਨ ’ਚ ਐਤਵਾਰ ਰਾਤੀਂ ਹੋਈ ਗੋਲੀਬਾਰੀ ’ਚ ਦੋ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੀਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਾਮੀਂ ਕਰੀਬ 7 ਵਜੇ 15 ਸੀ ਲਾਇਨ ਰੋਡ ’ਤੇ ਵਾਪਰੀ, ਜਿਹੜਾ ਕਿ ਹਾਈਵੇਅ 410 ਦੇ ਪੱਛਮ ’ਚ ਅਤੇ ਬੋਵਾਰਡ ਡਰਾਈਵ ਈਸਟ ਦੇ ਦੱਖਣ ’ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ’ਚ ਦੋ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ ਨੂੰ ਗ਼ੈਰ ਜਾਨਲੇਵਾ ਸੱਟਾਂ ਲੱਗੀਆਂ ਹਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ ਮਗਰੋਂ ਇੱਕ ਚਿੱਟੇ ਰੰਗ ਦੀ ਐਸ. ਯੂ. ਵੀ. ਨੂੰ ਇਲਾਕੇ ’ਚੋਂ ਭੱਜਦਿਆਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚਕਰਤਾ ਇਸ ਹਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੇਕਰ ਕਿਸੇ ਨੂੰ ਵੀ ਇਸ ਬਾਰੇ ’ਚ ਕੋਈ ਜਾਣਕਾਰੀ ਪਤਾ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਪੁਲਿਸ ਨੇ ਪੀੜਤਾਂ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਹੈ।


Filed under