● On air now · ਟੀਵੀ ਪੰਜਾਬ

Punjabi News · Since 2013

Breaking

ਵਿਨੀਪੈਗ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਗੰਭੀਰ ਜ਼ਖ਼ਮੀ

Winnipeg- ਵਿਨੀਪੈਗ ’ਚ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ’ਚ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਵਿਨੀਪੈਗ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਸੇਂਟ ਜੇਮਸ ’ਚ ਹੋਈ ਹੈ। ਵਿਨੀਪੈਗ…


Winnipeg- ਵਿਨੀਪੈਗ ’ਚ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ’ਚ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਵਿਨੀਪੈਗ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਸੇਂਟ ਜੇਮਸ ’ਚ ਹੋਈ ਹੈ।
ਵਿਨੀਪੈਗ ਪੁਲਿਸ ਸਰਵਿਸ (ਡਬਲਯੂਪੀਐਸ) ਨੇ ਕਿਹਾ ਕਿ ਇਹ ਪੋਰਟੇਜ ਐਵੇਨਿਊ ਖੇਤਰ ’ਚ ਸ਼ਨੀਵਾਰ ਰਾਤੀਂ ਕਰੀਬ 1 ਵਜੇ ਹੋਈ। ਘਟਨਾ ਦੀ ਜਾਣਾਕਰੀ ਮਿਲਣ ਮਗਰੋਂ ਪੁਲਿਸ ਹੈਲੀਕਾਪਟਰ ਏਅਰ 1 ਅਤੇ ਜਨਰਲ ਗਸ਼ਤੀ ਅਧਿਕਾਰੀ ਤੁਰੰਤ ਮੌਕੇ
’ਤੇ ਪਹੁੰਚੇ।
ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਉਨ੍ਹਾਂ ਨੂੰ ਗੋਲੀਬਾਰੀ ਕਾਰਨ ਜ਼ਖ਼ਮੀ ਹੋਏ ਦੋ ਵਿਅਕਤੀ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਤਾਲ ਪਹੁੰਚਾਇਆ ਗਿਆ। ਦੋਹਾਂ ਦੀ ਹਾਲਤ ਕਾਫ਼ੀ ਗੰਭੀਰ ਸੀ।
ਫਿਲਹਾਲ ਇਸ ਮਾਮਲੇ ਦੀ ਜਾਂਚ ਡਬਲਯੂ.ਪੀ.ਐਸ. ਹੋਮੀਸਾਈਡ ਯੂਨਿਟ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਫੋਰੈਂਸਿਕ ਟੀਮ ਦੇ ਮੈਂਬਰ ਐਤਵਾਰ ਸਵੇਰੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਸਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।


Filed under