● On air now · ਟੀਵੀ ਪੰਜਾਬ

Punjabi News · Since 2013

Breaking

ਕੀ ਕੈਪਟਨ ਕਰਨਗੇ ਲੰਚ ਪ੍ਰੋਗਰਾਮ ? ਸਿੱਧੂ ਨੂੰ ਮਿਲੇਗਾ ਸੱਦਾ ?

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਐਮ.ਐਲ.ਏ ਤੇ ਮੈਂਬਰ ਪਾਰਲੀਮੈਂਟਾਂ ਨਾਲ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਦੇ ਚਰਚੇ ਚੱਲ ਰਹੇ ਨੇ। ਇਹ ਪ੍ਰੋਗਰਾਮ ਆਉਣ ਵਾਲੇ ਬੁੱਧਵਾਰ ਨੂੰ ਤੈਅ ਹੋਇਆ ਸੀ। ਪਰ ਨਵਜੋਤ ਸਿੱਧੂ ਦੇ…


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਐਮ.ਐਲ.ਏ ਤੇ ਮੈਂਬਰ ਪਾਰਲੀਮੈਂਟਾਂ ਨਾਲ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਦੇ ਚਰਚੇ ਚੱਲ ਰਹੇ ਨੇ। ਇਹ ਪ੍ਰੋਗਰਾਮ ਆਉਣ ਵਾਲੇ ਬੁੱਧਵਾਰ ਨੂੰ ਤੈਅ ਹੋਇਆ ਸੀ। ਪਰ ਨਵਜੋਤ ਸਿੱਧੂ ਦੇ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਹੁਣ ਕੀ ਇਹ ਖਾਣੇ ‘ਤੇ ਮਿਲਣੀ ਦਾ ਪ੍ਰੋਗਰਾਮ ਹੋਏਗਾ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਕਿਹਾ ਨੀ ਜਾ ਸਕਦਾ। ਕਿਉਂਕਿ ਵਿਧਾਇਕਾਂ ਨਾਲ ਖਾਣੇ ਦਾ ਪ੍ਰੋਗਰਾਮ ਸਿੱਧੂ ਦੀ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਬਣਾਇਆ ਗਿਆ ਸੀ।

ਕੈਪਟਨ ਪਹਿਲਾਂ ਵੀ ਪੰਜਾਬ ਦੇ ਕਈ ਵਿਧਾਇਕਾਂ ਜਾਂ ਮੈਂਬਰ ਪਾਰਲੀਮੈਂਟਾਂ ਨਾਲ ਮੀਟਿੰਗ ਕਰ ਚੁੱਕੇ ਸੀ। ਪਰ ਪਿਛਲੇ ਦਿਨੀਂ ਸੋਨੀਆ ਗਾਂਧੀ ਦੁਆਰਾ ਪੰਜਾਬ ਕਾਂਗਰਸ ਦੇ ਆਪਸੀ ਕਾਟੋ-ਕਲੇਸ਼ ਨੂੰ ਮੁਕਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਿੱਧੂ ਨੂੰ ਐਤਵਾਰ ਰਾਤ ਪ੍ਰਧਾਨ ਬਣਾ ਦਿੱਤਾ ਗਿਆ।

ਟੀਵੀ ਪੰਜਾਬ ਬਿਊਰੋ


Filed under