Ottawa- ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ Post-Graduation Work Permit (PGWP) ਦੀ ਯੋਗਤਾ ‘ਚ ਵੱਡਾ ਬਦਲਾਅ ਕੀਤਾ ਹੈ।
ਹੁਣ 178 ਐਸੇ ਨਾਨ-ਡਿਗਰੀ ਕੋਰਸਾਂ ਨੂੰ PGWP ਦੀ ਯੋਗਤਾ ਤੋਂ ਹਟਾ ਦਿੱਤਾ ਗਿਆ ਹੈ, ਜੋ ਹੁਣ ਲੰਬੇ ਸਮੇਂ ਦੀ ਲੇਬਰ ਦੀ ਘਾਟ ਵਾਲੀਆਂ ਨੌਕਰੀਆਂ ਨਾਲ ਨਹੀਂ ਜੁੜੇ ਹੋਏ।
ਹਾਲਾਂਕਿ, ਸਰਕਾਰ ਨੇ 119 ਨਵੇਂ ਕੋਰਸ ਸ਼ਾਮਲ ਕੀਤੇ ਹਨ, ਜੋ ਸਿਹਤ, ਸਮਾਜਿਕ ਸੇਵਾਵਾਂ, ਸਿੱਖਿਆ ਅਤੇ ਟਰੇਡਸ ਵਰਗੇ ਖੇਤਰਾਂ ਨਾਲ ਸੰਬੰਧਿਤ ਹਨ।
ਜੇਕਰ ਕਿਸੇ ਵਿਦਿਆਰਥੀ ਨੇ 25 ਜੂਨ 2025 ਤੋਂ ਪਹਿਲਾਂ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ, ਤਾਂ ਉਹ ਉਨ੍ਹਾਂ ਕੋਰਸਾਂ ਲਈ PGWP ਲਈ ਅਹਲੇ ਰਹਿਣਗੇ, ਭਾਵੇਂ ਉਹ ਕੋਰਸ ਹੁਣ ਲਿਸਟ ‘ਚ ਨਾ ਹੋਣ।
ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਯੂਨੀਵਰਸਿਟੀ ਦੀ ਬੈਚਲਰ, ਮਾਸਟਰ ਜਾਂ ਡਾਕਟਰੇਟ ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਫੀਲਡ-ਆਫ-ਸਟਡੀ ਦੀ ਸ਼ਰਤ ਨਹੀਂ ਹੋਏਗੀ।
ਇਹ ਨਵਾਂ ਕਦਮ 2025 ਦੀ ਨਵੀਂ Express Entry ਕੈਟੇਗਰੀਆਂ ਦੇ ਐਲਾਨ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਸਿਹਤ, ਟਰੇਡ ਅਤੇ ਸਿੱਖਿਆ ਖੇਤਰਾਂ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।





