● On air now · ਟੀਵੀ ਪੰਜਾਬ

Punjabi News · Since 2013

Breaking

ਚੀਨ ਨਾਲ ਹੋਏ ਸੁਰੱਖਿਆ ਸਮਝੌਤੇ ਦੀ ਜਾਣਕਾਰੀ ਜਾਰੀ ਕਰਨ ਤੋਂ RCMP ਦਾ ਇਨਕਾਰ

Ottawa– ਕੈਨੇਡਾ ਦੀ Royal Canadian Mounted Police (RCMP) ਨੇ ਚੀਨ ਦੇ ਸੁਰੱਖਿਆ ਮੰਤਰਾਲੇ ਨਾਲ ਹੋਏ ਸਮਝੌਤੇ ਦੀ ਪੂਰੀ ਜਾਣਕਾਰੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਰ. ਸੀ. ਐੱਮ. ਪੀ. ਦਾ ਕਹਿਣਾ ਹੈ ਕਿ ਬੀਜਿੰਗ ਦੀ ਮਨਜ਼ੂਰੀ ਤੋਂ ਬਿਨਾਂ ਸਮਝੌਤੇ…


Ottawa– ਕੈਨੇਡਾ ਦੀ Royal Canadian Mounted Police (RCMP) ਨੇ ਚੀਨ ਦੇ ਸੁਰੱਖਿਆ ਮੰਤਰਾਲੇ ਨਾਲ ਹੋਏ ਸਮਝੌਤੇ ਦੀ ਪੂਰੀ ਜਾਣਕਾਰੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਰ. ਸੀ. ਐੱਮ. ਪੀ. ਦਾ ਕਹਿਣਾ ਹੈ ਕਿ ਬੀਜਿੰਗ ਦੀ ਮਨਜ਼ੂਰੀ ਤੋਂ ਬਿਨਾਂ ਸਮਝੌਤੇ ਦੀ ਸਮੱਗਰੀ ਜਨਤਕ ਨਹੀਂ ਕੀਤੀ ਜਾ ਸਕਦੀ।
ਇਹ ਸਮਝੌਤਾ ਜਨਵਰੀ ‘ਚ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney) ਦੇ ਚੀਨ ਦੌਰੇ ਦੌਰਾਨ ਸਾਈਨ ਕੀਤਾ ਗਿਆ ਸੀ। ਸਮਝੌਤੇ ‘ਚ ਪੁਲਿਸ ਸਹਿਯੋਗ, ਜਾਣਕਾਰੀ ਸਾਂਝੀ ਕਰਨ ਅਤੇ ਜਾਂਚ ‘ਚ ਮਦਦ ਵਰਗੇ ਮਾਮਲੇ ਸ਼ਾਮਲ ਹਨ।
ਜੈਨੀ ਕਵਾਨ ਅਤੇ ਫਰੈਂਕ ਕੈਪੂਟੋ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਸਮਝੌਤੇ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੀਨ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਚੀਨ ਦੀਆਂ ਏਜੰਸੀਆਂ ‘ਤੇ ਵਿਦੇਸ਼ਾਂ ‘ਚ ਰਹਿੰਦੇ ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਅਤੇ ਡਾਇਸਪੋਰਾ ਭਾਈਚਾਰਿਆਂ ਨੂੰ ਡਰਾਉਣ ਦੇ ਦੋਸ਼ ਲੱਗਦੇ ਰਹੇ ਹਨ।


Filed under