ਵਰਕ ਪਰਮਿਟ ਦੇ ਨਿਯਮਾਂ ਚ ਤਬਦੀਲੀ! ਕਈਆਂ ਦੇ ਪਾਸਪੋਰਟ ਰੱਦ! CANADA NEWS


VANCOUVER: ਕੈਨੇਡਾ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਅਹਿਮ ਖ਼ਬਰ ਹੈ। ਕੈਨੇਡਾ ਸਰਕਾਰ ਨੇ ‘ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ’ ਪ੍ਰੋਗਰਾਮ ਤਹਿਤ ਵਰਕ ਪਰਮਿਟ ਅਪਲਾਈ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਇਮੀਗ੍ਰੇਸ਼ਨ, ਰਿਫਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ ਨਿਯਮਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਕਰ ਦਿੱਤਾ ਗਿਆ ਹੈ। ਨਵੀਆਂ ਹਦਾਇਤਾਂ ਮੁਤਾਬਕ, ਬਿਨੈਕਾਰ ਜਿਸ ਦੇਸ਼ ਵਿੱਚ ਮੌਜੂਦਾ ਸਮੇਂ ਰਹਿ ਰਿਹਾ ਹੈ, ਉੱਥੋਂ ਦਾ ਪੁਲਿਸ ਸਰਟੀਫਿਕੇਟ ਆਈਆਰਸੀਸੀ ਕੋਲ ਵਰਕ ਪਰਮਿਟ ਦੀ ਅਰਜ਼ੀ ਪਹੁੰਚਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ-ਅੰਦਰ ਜਾਰੀ ਹੋਇਆ ਹੋਣਾ ਚਾਹੀਦਾ ਹੈ।

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਪਣੇ ਵਿਭਾਗ ਨੂੰ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਜਿਹੀ ਕਿਹੜੀ ਖ਼ਾਸ ਸਮੱਸਿਆ ਆਈ ਸੀ, ਜਿਸ ਕਾਰਨ ਪਿਛਲੇ ਹਫ਼ਤੇ ਕਈ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਸਬੂਤ ਸਰੈਂਡਰ ਕਰਨ ਲਈ ਈਮੇਲ ਭੇਜੀਆਂ ਗਈਆਂ। ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਕਿਹਾ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਕੁਝ ਗੜਬੜ ਹੋਈ ਹੈ, ਮੈਂ ਤੁਰੰਤ ਵਿਭਾਗ ਨੂੰ ਜਾਂਚ ਦੇ ਹੁਕਮ ਦੇ ਦਿੱਤੇ।

ਕੈਨੇਡਾ ਵਿਚ ਬਾਰਡਰ ਏਜੰਟਾਂ ਨੇ ਮੁਲਕ ਵਿਚ ਵਿਕਣ ਵਾਸਤੇ ਆਈ 520 ਕਿਲੋ ਅਫ਼ੀਮ ਜ਼ਬਤ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਅਫ਼ੀਮ ਦੀ ਵੱਡੀ ਬਰਾਮਦਗੀ ਸਿੰਗਾਪੁਰ ਦੇ ਰਸਤੇ ਕੈਨੇਡਾ ਪੁੱਜੇ ਇੰਡਸਟ੍ਰੀਅਲ ਪੇਪਰ ਰੋਲਜ਼ ਵਿਚੋਂ ਕੀਤੀ ਗਈ ਅਤੇ ਇਸ ਬਾਰੇ ਪੈਸੇਫ਼ਿਕ ਰੀਜਨ ਦੀ ਖੁਫ਼ੀਆ ਇਕਾਈ ਸਣੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਪਹਿਲਾਂ ਹੀ ਸੂਹ ਮਿਲ ਚੁੱਕੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਡੈਲਟਾ ਦੀ ਸਵਾਜ਼ਨ ਕੰਟੇਨਰ ਐਗਜ਼ਾਮੀਨੇਸ਼ਨ ਫ਼ੈਸੀਲਿਟੀ ਵਿਖੇ ਵੱਡੇ ਵੱਡੇ ਪੇਪਰ ਰੋਲਜ਼ ਦਾ ਐਕਸਰੇਅ ਕੀਤਾ ਗਿਆ ਤਾਂ ਅੰਦਰ ਕਿਸੇ ਹੋਰ ਪਦਾਰਥ ਦੀ ਮੌਜੂਦਗੀ ਨਜ਼ਰ ਆਈ। 20 ਇੰਡਸਟ੍ਰੀਅਲ ਪੇਪਰ ਰੋਲਜ਼ ਵਿਚੋਂ 9 ਸ਼ੱਕ ਦੇ ਘੇਰੇ ਵਿਚ ਆ ਗਏ ਅਤੇ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਅਫ਼ੀਮ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ। ਪੇਪਰ ਰੋਲਜ਼ ਵਿਚੋਂ ਜ਼ਬਤ ਅਫ਼ੀਮ ਦਾ ਵਜ਼ਨ 520.6 ਕਿਲੋ ਦਰਜ ਕੀਤਾ ਗਿਆ ਅਤੇ ਇਸ ਖੇਪ ਨੂੰ ਹਾਲ ਹੀ ਵਿਚ ਸਰੀ ਦੇ ਇਕ ਘਰ ਤੋਂ ਬਰਾਮਦ 16 ਕਿਲੋ ਅਫ਼ੀਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ।

ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਕੈਨੇਡਾ ਆਏ ਟੋਰਾਂਟੋ ਦੇ ਦੋ ਭੈਣ-ਭਰਾਵਾਂ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਓਨਟਾਰੀਓ ਲੋਟਰੀ ਐਂਡ ਗੇਮਿੰਗ ਕਮਿਸ਼ਨ ਮੁਤਾਬਕ, ਜੋਨਾਥਨ ਆਰ. ਅਤੇ ਉਸਦੀ ਭੈਣ ਮਾਈਲੀਨ ਪੀ. ਨੇ 3 ਮਾਰਚ 2026 ਦੇ ਡਰਾਅ ਵਿੱਚ ‘ਲੋਟੋ ਮੈਕਸ’ ਦਾ 75 ਮਿਲੀਅਨ ਡਾਲਰ ਦਾ ਬੰਪਰ ਜੈਕਪਾਟ ਜਿੱਤਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭੈਣ-ਭਰਾ ਨੇ ਮਿਲ ਕੇ ਇੰਨੀ ਵੱਡੀ ਰਾਸ਼ੀ ਜਿੱਤੀ ਹੋਵੇ। ਇਹ ਜੇਤੂ ਟਿਕਟ ਨਾਰਥ ਯਾਰਕ ਦੇ ‘ਡਰੂਰੀ ਵਰਾਇਟੀ’ ਸਟੋਰ ਤੋਂ ਖਰੀਦੀ ਗਈ ਸੀ। ਜੋਨਾਥਨ ਨੇ ਦੱਸਿਆ ਕਿ ਜਦੋਂ ਉਸਨੇ ਸਵੇਰੇ ਉੱਠ ਕੇ ਮੋਬਾਈਲ ਐਪ ‘ਤੇ ਟਿਕਟ ਚੈੱਕ ਕੀਤੀ, ਤਾਂ ਪਹਿਲਾਂ ਉਸਨੂੰ ਲੱਗਿਆ ਕਿ ਉਹ 75,000 ਡਾਲਰ ਜਿੱਤੇ ਹਨ। ਪਰ ਜਦੋਂ ਐਨਕ ਲਗਾ ਕੇ ਜ਼ੀਰੋ ਗਿਣੇ, ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਤੁਰੰਤ ਆਪਣੀ ਭੈਣ ਨੂੰ ਜਗਾਇਆ। ਮਾਈਲੀਨ ਨੇ ਜਦੋਂ ਇਹ ਖ਼ਬਰ ਸੁਣੀ ਤਾਂ ਖੁਸ਼ੀ ਦੇ ਮਾਰੇ ਉਸਦੇ ਹੰਝੂ ਨਿਕਲ ਆਏ। ਦੋਵੇਂ ਪਿਛਲੇ ਦੋ ਸਾਲਾਂ ਤੋਂ ਪਰਿਵਾਰ ਲਈ ਖ਼ਾਸ ਨੰਬਰਾਂ ਦੀ ਵਰਤੋਂ ਕਰਕੇ ਲਾਟਰੀ ਪਾ ਰਹੇ ਸਨ।

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।