● On air now · ਟੀਵੀ ਪੰਜਾਬ

Punjabi News · Since 2013

Breaking

111 ਨੂੰ ਕੈਨੇਡਾ ‘ਚੋਂ ਕੀਤਾ ਗਿਆ ਡਿਪੋਰਟ!

VANCOUVER: ਕੈਨੇਡਾ ਵਿਚ ਜ਼ਬਰੀ ਵਸੂੂਲੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਕੋਆਰਡੀਨੇਟਡ ਕਾਰਵਾਈਆਂ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਹੁਣ ਤੱਕ 188 ਰਿਮੂਵਲ ਆਰਡਰ ਜਾਰੀ ਕੀਤੇ ਹਨ ਅਤੇ ਜ਼ਬਰੀ ਵਸੂਲੀ ਦੀਆਂ ਗਤੀਵਿਧੀਆਂ ਨਾਲ਼…


VANCOUVER: ਕੈਨੇਡਾ ਵਿਚ ਜ਼ਬਰੀ ਵਸੂੂਲੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਕੋਆਰਡੀਨੇਟਡ ਕਾਰਵਾਈਆਂ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਹੁਣ ਤੱਕ 188 ਰਿਮੂਵਲ ਆਰਡਰ ਜਾਰੀ ਕੀਤੇ ਹਨ ਅਤੇ ਜ਼ਬਰੀ ਵਸੂਲੀ ਦੀਆਂ ਗਤੀਵਿਧੀਆਂ ਨਾਲ਼ ਸ਼ੱਕੀ ਸਬੰਧ ਰੱਖਣ ਵਾਲੇ 111 ਵਿਅਕਤੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 58 ਮਾਮਲੇ ਪੈਸੀਫਿਕ (ਪ੍ਰਸ਼ਾਂਤ) ਖੇਤਰ ਦੇ ਸਨ, 30 ਵਿਅਕਤੀਆਂ ਨੂੰ ਪ੍ਰੇਰੀਜ਼ (Prairies) ਖੇਤਰ ਵਿੱਚੋਂ ਅਤੇ 23 ਨੂੰ ਗ੍ਰੇਟਰ ਟੋਰਾਂਟੋ ਵਿੱਚੋਂ ਬਾਹਰ ਕੱਢਿਆ ਗਿਆ ਹੈ।ਏਜੰਸੀ ਨੇ ਪੱਛਮੀ ਕੈਨੇਡਾ ਵਿੱਚ ਅਗਸਤ 2025 ਵਿੱਚ ਜ਼ਬਰਦਸਤੀ ਵਸੂਲੀ ਦੀ ਹਿੰਸਾ ਨਾਲ ਜੁੜੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ (ਰਿਫਿਊਜੀ) ਮਾਮਲਿਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਸਰੋਤ ਲਗਾਉਣੇ ਸ਼ੁਰੂ ਕੀਤੇ ਸਨ, ਅਤੇ ਪਿਛਲੇ ਸਾਲ ਨਵੰਬਰ ਵਿੱਚ ਇਸ ਕਾਰਵਾਈ ਦਾ ਦਾਇਰਾ ਓਨਟਾਰੀਓ ਤੱਕ ਵਧਾ ਦਿੱਤਾ ਸੀ। ਕੁਝ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਜ਼ਬਰਦਸਤੀ ਵਸੂਲੀ ਨਾਲ ਸਬੰਧਤ ਗਤੀਵਿਧੀਆਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

CBSA ਨੇ ਦੇਸ਼ ਵਿੱਚੋਂ ਕੱਢੇ ਗਏ ਲੋਕਾਂ ਦੇ ਜੱਦੀ ਦੇਸ਼ਾਂ ਦੇ ਨਾਮ ਉਜਾਗਰ ਨਹੀਂ ਕੀਤੇ ਹਨ, ਪਰ ਪੂਰੇ ਕੈਨੇਡਾ ਵਿੱਚ ਅਧਿਕਾਰੀਆਂ ਨੇ ਜ਼ਬਰਦਸਤੀ ਵਸੂਲੀ ਦੇ ਅਪਰਾਧਾਂ ਵਿੱਚ ਭਾਰਤ ਅਧਾਰਤ ਲਾਰੈਂਸ ਬਿਸ਼ਨੋਈ ਗੈਂਗ ਦੀ ਭੂਮਿਕਾ ਦਾ ਹਵਾਲਾ ਦਿੱਤਾ ਹੈ, ਜਿਸ ਨੂੰ ਸੰਘੀ ਸਰਕਾਰ (Federal Government) ਨੇ ਪਿਛਲੇ ਸਾਲ ਸਤੰਬਰ ਵਿੱਚ ਇੱਕ ਅੱਤਵਾਦੀ ਸਮੂਹ ਵਜੋਂ ਘੋਸ਼ਿਤ ਕੀਤਾ ਸੀ।ਪਬਲਿਕ ਸੇਫਟੀ ਕੈਨੇਡਾ ਨੇ ਇਸ ਸਮੂਹ ਨੂੰ ਸੂਚੀਬੱਧ ਕਰਦੇ ਹੋਏ ਕਿਹਾ ਹੈ, “ਬਿਸ਼ਨੋਈ ਗੈਂਗ ਜ਼ਬਰਦਸਤੀ ਵਸੂਲੀ ਅਤੇ ਡਰਾਉਣ-ਧਮਕਾਉਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਭਾਈਚਾਰਿਆਂ ਵਿੱਚ ਦਹਿਸ਼ਤ ਪੈਦਾ ਕਰਦਾ ਹੈ ਜਿੱਥੇ ਉਹ ਕੰਮ ਕਰਦੇ ਹਨ।” ਏਜੰਸੀ ਅਨੁਸਾਰ ਇਹ ਗੈਂਗ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ “ਕਤਲ, ਗੋਲੀਬਾਰੀ ਅਤੇ ਅੱਗਜ਼ਨੀ” ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ‘ਦਿ ਕੈਨੇਡੀਅਨ ਪ੍ਰੈਸ’ ਦੀ ਇਹ ਰਿਪੋਰਟ ਪਹਿਲੀ ਵਾਰ 14 ਸਤੰਬਰ, 2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।


Filed under