ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਵਾਰ ਰੈਗੂਲਰ ਵਿਦਿਆਰਥੀਆਂ ਵਿਚੋਂ ਕੁਲ 96.48 ਫੀਸਦੀ ਵਿਦਿਆਰਥੀ ਪਾਸ ਹੋਏ ਹਨ ।

ਇਸ ਨਤੀਜੇ ਵਿਚ ਲੜਕੀਆਂ ਦੀਆਂ ਪਸ ਪ੍ਰਤੀਸ਼ਤਤਾ 97.34 ਫੀਸਦੀ ਹੈ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ ਫੀਸਦੀ 95.74 ਬਣਦੀ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ।

ਟੀਵੀ ਪੰਜਾਬ ਬਿਊਰੋ