● On air now · ਟੀਵੀ ਪੰਜਾਬ

Punjabi News · Since 2013

TOP News

  • UCP AGM: Smith’s appeal for unity draws mixed reception from party members – Edmonton Journal
  • 2 men arrested in assault, firearm discharge at Brampton restaurant that injured 1 person – CP24
  • Danielle Smith walks back health minister's comments on abortion 'review' – CBC
  • 6 suspects sought in midtown jewellery store robbery – CityNews Toronto
  • Quebec premier calls on Manitoba’s Wab Kinew to retract Bill 21 remarks – CTV News
  • Cardiac Care Expansion Aims to Reduce Wait Times – VOCM
  • Man arrested in connection to sexual assault in High Park neighbourhood – CityNews Toronto
  • CFB Wainwright soldier discharged following fire, 21 still in hospital: military – Global News
  • Canada new border entry laws, modeled after CBP, to go into effect in December – The Hill
  • Tears and Gratitude as SPANL Receives $100K for Christmas Magic – VOCM
  • John Tory says he doesn’t plan to return to politics – ever – The Globe and Mail
  • Woman in hospital with life-threatening injuries after being hit by TTC streetcar – CP24
  • Liberals say NL Should Follow Quebec’s Lead on Hydro – VOCM
  • Winnipeg police find vehicle after fatal Elmwood hit and run – CBC
  • UCP AGM: Smith’s appeal for unity draws mixed reception from party members – Edmonton Journal
  • 2 men arrested in assault, firearm discharge at Brampton restaurant that injured 1 person – CP24
  • Danielle Smith walks back health minister's comments on abortion 'review' – CBC
  • 6 suspects sought in midtown jewellery store robbery – CityNews Toronto
  • Quebec premier calls on Manitoba’s Wab Kinew to retract Bill 21 remarks – CTV News
  • Cardiac Care Expansion Aims to Reduce Wait Times – VOCM
  • Man arrested in connection to sexual assault in High Park neighbourhood – CityNews Toronto
  • CFB Wainwright soldier discharged following fire, 21 still in hospital: military – Global News
  • Canada new border entry laws, modeled after CBP, to go into effect in December – The Hill
  • Tears and Gratitude as SPANL Receives $100K for Christmas Magic – VOCM
  • John Tory says he doesn’t plan to return to politics – ever – The Globe and Mail
  • Woman in hospital with life-threatening injuries after being hit by TTC streetcar – CP24
  • Liberals say NL Should Follow Quebec’s Lead on Hydro – VOCM
  • Winnipeg police find vehicle after fatal Elmwood hit and run – CBC

ਕੈਨੇਡਾ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ’ਤੇ ਕਾਰਵਾਈ Canada News


Vancouver:

ਕਿਊਬੈਕ ਦੇ ਬਿੱਲ-21 ’ਤੇ ਸੁਪਰੀਮ ਕੋਰਟ ਦੀ ਮੋਹਰ, ਸਰਕਾਰੀ ਮੁਲਾਜ਼ਮਾਂ ਦੇ ਦਸਤਾਰ ਤੇ ਹਿਜਾਬ ਪਹਿਨਣ ’ਤੇ ਪਾਬੰਦੀ ਬਰਕਰਾਰ

ਕੈਨੇਡਾ ਦੀ ਸੁਪਰੀਮ ਕੋਰਟ ਨੇ ਸਿੱਖਾਂ ਅਤੇ ਹੋਰ ਧਾਰਮਿਕ ਭਾਈਚਾਰਿਆਂ ਦੀ ਪਛਾਣ ਨਾਲ ਜੁੜਿਆ ਅਹਿਮ ਫੈਸਲਾ ਸੁਣਾਉਂਦਿਆਂ ਕਿਊਬੈਕ ਸਰਕਾਰ ਵੱਲੋਂ 2019 ਵਿੱਚ ਲਿਆਂਦੇ ਗਏ ਬਿੱਲ-21 ਨੂੰ ਲਗਭਗ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ। ਚੀਫ਼ ਜਸਟਿਸ ਰਿਚਰਡ ਵੈਗਨਰ ਸਮੇਤ ਚਾਰ ਜੱਜਾਂ ਨੇ ਬਹੁਮਤ ਨਾਲ ਇਸ ਕਾਨੂੰਨ ਨੂੰ ਸੰਵਿਧਾਨਕ ਤੌਰ ’ਤੇ ਜਾਇਜ਼ ਠਹਿਰਾਇਆ, ਜਦਕਿ ਤਿੰਨ ਜੱਜਾਂ ਨੇ ਇਸ ਨਾਲ ਅਸਹਿਮਤੀ ਜਤਾਈ। ਇਸ ਕਾਨੂੰਨ ਤਹਿਤ ਕਿਊਬੈਕ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਪੁਲਿਸ ਅਧਿਕਾਰੀਆਂ, ਜੱਜਾਂ ਅਤੇ ਕੁਝ ਹੋਰ ਸਰਕਾਰੀ ਅਹੁਦਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਫੈਸਲਾ ਪੂਰੇ ਕੈਨੇਡਾ ਵਿੱਚ ਨਹੀਂ, ਸਗੋਂ ਸਿਰਫ਼ ਕਿਊਬੈਕ ਸੂਬੇ ਵਿੱਚ ਲਾਗੂ ਹੋਵੇਗਾ, ਪਰ ਇਸ ਦਾ ਸਿੱਧਾ ਅਸਰ ਸਿੱਖਾਂ ਦੀ ਦਸਤਾਰ, ਮੁਸਲਿਮ ਔਰਤਾਂ ਦੇ ਹਿਜਾਬ, ਯਹੂਦੀਆਂ ਦੀ ਕਿੱਪਾ ਅਤੇ ਇਸਾਈਆਂ ਦੇ ਧਾਰਮਿਕ ਕਰਾਸ ’ਤੇ ਪਵੇਗਾ। ਅਦਾਲਤ ਨੇ ਸੰਵਿਧਾਨ ਦੀ ‘ਧਾਰਾ-33’ (Notwithstanding Clause) ਦੀ ਵਰਤੋਂ ਕਰਨ ਦੇ ਕਿਊਬੈਕ ਸਰਕਾਰ ਦੇ ਅਧਿਕਾਰ ਨੂੰ ਸਹੀ ਮੰਨਿਆ ਹੈ, ਜਿਸ ਤਹਿਤ ਸੂਬਾ ਸਰਕਾਰਾਂ ਪੰਜ ਸਾਲਾਂ ਲਈ ਮੌਲਿਕ ਅਧਿਕਾਰਾਂ ਨੂੰ ਦਰਕਿਨਾਰ ਕਰ ਸਕਦੀਆਂ ਹਨ।

ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ (NCCM) ਦੇ ਮੁਖੀ ਸਟੀਫਨ ਬ੍ਰਾਊਨ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਇਹ ਸਰਕਾਰਾਂ ਨੂੰ ਲੋਕਾਂ ਦੇ ਬੁਨਿਆਦੀ ਅਧਿਕਾਰ ਖੋਹਣ ਦੀ ਖੁੱਲ੍ਹ ਦਿੰਦਾ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਦਾਲਤ ਦੀ ਆਜ਼ਾਦੀ ਦਾ ਸਤਿਕਾਰ ਕਰਦੀ ਹੈ ਅਤੇ ਫੈਸਲੇ ਦੇ ਵਿਆਪਕ ਪ੍ਰਭਾਵਾਂ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਘੀ ਸਰਕਾਰ ਕਦੇ ਵੀ ‘ਧਾਰਾ-33’ ਦੀ ਵਰਤੋਂ ਨਹੀਂ ਕਰੇਗੀ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ।

ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਨੇ ਬਿੱਲ-21 ਨੂੰ ਦੱਸਿਆ ‘ਕਾਨੂੰਨੀ ਨਸਲੀ ਵਿਤਕਰਾ’

ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਨੇ ਕਿਊਬੈਕ ਦੇ ਵਿਵਾਦਤ ਬਿੱਲ-21 ’ਤੇ ਸੁਪਰੀਮ ਕੋਰਟ ਦੇ 4-3 ਦੇ ਬਹੁਮਤ ਵਾਲੇ ਫੈਸਲੇ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਕਾਨੂੰਨ ਨੂੰ ‘ਕਾਨੂੰਨੀ ਤੌਰ ’ਤੇ ਕੀਤਾ ਗਿਆ ਨਸਲੀ ਵਿਤਕਰਾ’ (Legislative Racism) ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਵਿਤਕਰੇ ਦਾ ਸਾਹਮਣਾ ਕਰਨ ਵਾਲੇ ਭਾਈਚਾਰਿਆਂ ਲਈ ਬੇਹੱਦ ਦੁਖਦਾਈ ਹੈ ਕਿਉਂਕਿ ਇਸ ਰਾਹੀਂ ਧਾਰਮਿਕ ਆਧਾਰ ’ਤੇ ਵਿਤਕਰੇ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ।

ਕਿਨਿਊ ਨੇ ਅਦਾਲਤ ਨੂੰ ਜ਼ਿੰਮੇਵਾਰ ਨਾ ਠਹਿਰਾਉਂਦਿਆਂ ਕਿਹਾ ਕਿ ਇਹ ਮੌਜੂਦਾ ਸੰਵਿਧਾਨਕ ਵਿਵਸਥਾ ਦਾ ਨਤੀਜਾ ਹੈ, ਜਿਸ ਦੀ ਆੜ ਲੈ ਕੇ ਕਈ ਸੂਬਾ ਸਰਕਾਰਾਂ ਘੱਟ ਗਿਣਤੀਆਂ ਅਤੇ 2SLGBTQ+ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕੈਨੇਡਾ ਦੇਖਣਾ ਚਾਹੁੰਦੇ ਹਨ ਜਿੱਥੇ ਸਿੱਖ ਪੁਲਿਸ ਅਧਿਕਾਰੀ ਦਸਤਾਰ ਸਜਾ ਸਕਣ ਅਤੇ ਮੁਸਲਿਮ ਮਹਿਲਾ ਅਧਿਆਪਕ ਹਿਜਾਬ ਪਹਿਨ ਕੇ ਪੜ੍ਹਾ ਸਕਣ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬਿੱਲ-21 ਦੀ ਸਿਰਫ਼ ਉਸ ਵਿਵਸਥਾ ਨੂੰ ਰੱਦ ਕੀਤਾ ਹੈ, ਜਿਸ ਤਹਿਤ ਕਿਊਬੈਕ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਦਨ ਵਿੱਚ ਚਿਹਰਾ ਢੱਕਣ ਤੋਂ ਰੋਕਿਆ ਗਿਆ ਸੀ। ਅਦਾਲਤ ਮੁਤਾਬਕ ਇਹ ਵਿਵਸਥਾ ਲੋਕਾਂ ਦੇ ਚੋਣ ਲੜਨ ਅਤੇ ਆਪਣੇ ਨੁਮਾਇੰਦੇ ਚੁਣਨ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ। ਕਿਨਿਊ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੀਆਂ ਚੋਣਾਂ ਵਿੱਚ ਅਜਿਹੀਆਂ ਨੀਤੀਆਂ ਬਣਾਉਣ ਵਾਲੀਆਂ ਸਰਕਾਰਾਂ ਨੂੰ ਵੋਟ ਦੀ ਤਾਕਤ ਨਾਲ ਜਵਾਬਦੇਹ ਬਣਾਉਣ।

ਐਡਮਿੰਟਨ: ਡਿਊਟੀ ਦੌਰਾਨ ਕਤਲ ਕੀਤੇ ਗਏ ਪੰਜਾਬੀ ਸੁਰੱਖਿਆ ਗਾਰਡ ਹਰਸ਼ਾਨਦੀਪ ਸਿੰਘ ਦੀ ਕੰਪਨੀ ਖ਼ਿਲਾਫ਼ ਪੰਜ ਦੋਸ਼ ਆਇਦ

ਐਡਮਿੰਟਨ ਵਿੱਚ 6 ਦਸੰਬਰ 2024 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕੀਤੇ ਗਏ 20 ਸਾਲਾ ਪੰਜਾਬੀ ਸੁਰੱਖਿਆ ਗਾਰਡ ਹਰਸ਼ਾਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਅਲਬਰਟਾ ਸਰਕਾਰ ਦੇ ਆਕੂਪੇਸ਼ਨਲ ਹੈਲਥ ਐਂਡ ਸੇਫਟੀ (OHS) ਵਿਭਾਗ ਨੇ ਉਸ ਦੀ ਮਾਲਕ ਕੰਪਨੀ ਖ਼ਿਲਾਫ਼ ਪੰਜ ਗੰਭੀਰ ਦੋਸ਼ ਆਇਦ ਕੀਤੇ ਹਨ। ਭਾਰਤ ਤੋਂ ਅੰਤਰਰਾਸ਼ਟਰੀ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਨੌਰਕੁਐਸਟ ਕਾਲਜ ਦਾ ਵਿਦਿਆਰਥੀ ਹਰਸ਼ਾਨਦੀਪ ਡਾਊਨਟਾਊਨ ਐਡਮਿੰਟਨ ਦੀ ਇੱਕ ਅਪਾਰਟਮੈਂਟ ਇਮਾਰਤ (10603 107th Ave) ਵਿੱਚ ਰਾਤ ਸਮੇਂ ਇਕੱਲਾ ਗਸ਼ਤ ਕਰ ਰਿਹਾ ਸੀ। ਨੌਕਰੀ ਦਾ ਇਹ ਉਸ ਦਾ ਸਿਰਫ਼ ਤੀਜਾ ਦਿਨ ਸੀ।

OHS ਦੀ ਜਾਂਚ ਮੁਤਾਬਕ, ‘ਨੈਸ਼ਨਲ ਸਕਿਓਰਿਟੀ ਗਾਰਡ ਪ੍ਰੋਟੈਕਸ਼ਨ ਸਰਵਿਸਿਜ਼ ਇੰਕ.‘ ਕੰਪਨੀ ’ਤੇ ਦੋਸ਼ ਹੈ ਕਿ ਉਸ ਨੇ ਕੰਮ ਵਾਲੀ ਥਾਂ ’ਤੇ ਖ਼ਤਰੇ ਦੀ ਪਛਾਣ ਕਰਨ ਅਤੇ ਮੁਲਾਜ਼ਮ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਲਾਪਰਵਾਹੀ ਵਰਤੀ। ਇਸੇ ਇਮਾਰਤ ਵਿੱਚ 21 ਨਵੰਬਰ 2024 ਨੂੰ ਵੀ ਗੋਲੀਬਾਰੀ ਹੋਈ ਸੀ, ਪਰ ਕੰਪਨੀ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਨਹੀਂ ਕੀਤੀ।

ਹਰਸ਼ਾਨਦੀਪ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਵਾਨ ਰੇਨ ਅਤੇ ਜੂਡਿਥ ਸੌਲਟੋ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਮੁਕੱਦਮੇ ਫਰਵਰੀ 2027 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਘਟਨਾ ਤੋਂ ਬਾਅਦ ਅਲਬਰਟਾ ਸਰਕਾਰ ਨੇ ਸੁਰੱਖਿਆ ਗਾਰਡਾਂ ਦੇ ਲਾਜ਼ਮੀ 40 ਘੰਟਿਆਂ ਦੇ ਮੁੱਢਲੇ ਸਿਖਲਾਈ ਕੋਰਸ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜੋ 2027 ਦੇ ਸ਼ੁਰੂ ਵਿੱਚ ਲਾਗੂ ਹੋਵੇਗਾ।

ਬੈੱਲ, ਰੋਜਰਜ਼ ਅਤੇ ਟੈਲਸ ਨੂੰ ਵੱਡਾ ਝਟਕਾ: CRTC ਨੇ ਵਾਧੂ ਫੀਸਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ 27 ਦਸੰਬਰ ਤੱਕ ਬੰਦ ਕਰਨ ਦੇ ਦਿੱਤੇ ਹੁਕਮ

ਕੈਨੇਡੀਅਨ ਰੇਡੀਓ-ਟੈਲੀਵਿਜ਼ਨ ਅਤੇ ਟੈਲੀਕਮਿਊਨੀਕੇਸ਼ਨ ਕਮਿਸ਼ਨ (CRTC) ਨੇ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ—ਬੈੱਲ, ਰੋਜਰਜ਼ ਅਤੇ ਟੈਲਸ—ਵੱਲੋਂ ਗਾਹਕਾਂ ਤੋਂ ਵਸੂਲੀਆਂ ਜਾ ਰਹੀਆਂ ਵਾਧੂ ਫੀਸਾਂ (Junk Fees) ਨੂੰ ਦੂਰਸੰਚਾਰ ਐਕਟ ਤਹਿਤ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਕਮਿਸ਼ਨ ਨੇ ਇਨ੍ਹਾਂ ਕੰਪਨੀਆਂ ਨੂੰ 27 ਦਸੰਬਰ ਤੱਕ ਇਹ ਫੀਸਾਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ’ਤੇ ਕੰਪਨੀਆਂ ਨੂੰ 10 ਮਿਲੀਅਨ ਡਾਲਰ ਤੱਕ ਅਤੇ ਸਬੰਧਤ ਮੈਨੇਜਰਾਂ ਨੂੰ 25,000 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

CRTC ਦੇ ਫੈਸਲੇ ਅਨੁਸਾਰ, ਨਵਾਂ ਮੋਬਾਈਲ ਪਲਾਨ ਲੈਣ ਸਮੇਂ ਬੈੱਲ ਵੱਲੋਂ ਲਈ ਜਾਂਦੀ 40 ਡਾਲਰ ਦੀ ‘ਫੋਨ ਹੈਂਡਲਿੰਗ ਫੀਸ’, ਰੋਜਰਜ਼ ਦੀ 40 ਡਾਲਰ ਦੀ ‘ਫੋਨ ਸੈੱਟਅੱਪ ਫੀਸ’ ਅਤੇ ਟੈਲਸ ਵੱਲੋਂ ਨਵਾਂ ਸਿਮ ਜਾਂ ਈ-ਸਿਮ ਜਾਰੀ ਕਰਨ ਲਈ ਵਸੂਲੀ ਜਾਂਦੀ 15 ਡਾਲਰ ਦੀ ਫੀਸ ਗੈਰ-ਕਾਨੂੰਨੀ ਹੈ। ਹਾਲਾਂਕਿ, ਗੁੰਮ ਜਾਂ ਖਰਾਬ ਹੋਏ ਸਿਮ ਬਦਲਣ ਦੀ ਫੀਸ ਅਤੇ ਡਿਲੀਵਰੀ ਚਾਰਜ ਜਾਰੀ ਰਹਿ ਸਕਦੇ ਹਨ।

ਇਸ ਤੋਂ ਇਲਾਵਾ, CRTC ਨੇ ਬੈੱਲ ਨੂੰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਗਾਹਕਾਂ ਨੂੰ ਆਪਣੇ ਨੈੱਟਵਰਕ ਨਾਲ ‘ਲੌਕ’ ਕੀਤੇ ਮੋਬਾਈਲ ਫੋਨ ਵੇਚਣ ਦੇ ਮਾਮਲੇ ਵਿੱਚ 10 ਮਿਲੀਅਨ ਡਾਲਰ ਤੱਕ ਦੇ ਜੁਰਮਾਨੇ ਦੀ ਚਿਤਾਵਨੀ ਵੀ ਦਿੱਤੀ ਹੈ। ਕਮਿਸ਼ਨ ਨੇ ਟੈਲਸ ਵੱਲੋਂ ਫੋਨਾਂ ਨੂੰ 60 ਦਿਨਾਂ ਲਈ ਲੌਕ ਰੱਖਣ ਦੀ ਮੰਗ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

 ਕੋਸਟਕੋ ਦੀ ਖੁੱਲ੍ਹੀ ਰਿਟਰਨ ਨੀਤੀ ਕਾਰਨ ਕਾਰੋਬਾਰ ਤਬਾਹੀ ਕੰਢੇ ਪਹੁੰਚਣ ਦਾ ਦੋਸ਼, ਟੋਰਾਂਟੋ ਦੀ ਕਾਰਪੇਟ ਕੰਪਨੀ ਨੇ ਠੋਕਿਆ 90 ਲੱਖ ਡਾਲਰ ਦਾ ਦਾਅਵਾ

ਟੋਰਾਂਟੋ ਸਥਿਤ ਕਾਰਪੇਟ ਨਿਰਮਾਤਾ ਕੰਪਨੀ ‘ਐਮਸਕੋਰ ਕਾਰਪੋਰੇਸ਼ਨ’ (Amskor Corp.) ਨੇ ‘ਕੋਸਟਕੋ ਹੋਲਸੇਲ ਕੈਨੇਡਾ ਲਿਮਟਿਡ’ ਖ਼ਿਲਾਫ਼ ਓਂਟਾਰੀਓ ਦੀ ਅਦਾਲਤ ਵਿੱਚ 90 ਲੱਖ (9 ਮਿਲੀਅਨ) ਡਾਲਰ ਦੇ ਮੁਆਵਜ਼ੇ ਲਈ ਮੁਕੱਦਮਾ ਦਾਇਰ ਕੀਤਾ ਹੈ। ‘CAM Living’ ਬ੍ਰਾਂਡ ਹੇਠ ਕਾਰਪੇਟ ਵੇਚਣ ਵਾਲੀ ਇਸ ਕੰਪਨੀ ਦੇ ਮਾਲਕ ਸਈਦ ਕੋਰਹਾਨੀ ਦਾ ਦੋਸ਼ ਹੈ ਕਿ ਕੋਸਟਕੋ ਦੀ ਬੇਹੱਦ ਖੁੱਲ੍ਹੀ ਰਿਟਰਨ ਨੀਤੀ ਅਤੇ ਸਪਲਾਇਰ ਸਮਝੌਤਿਆਂ ਨੇ ਉਨ੍ਹਾਂ ਦੇ 20 ਸਾਲ ਪੁਰਾਣੇ ਕਾਰੋਬਾਰ ਨੂੰ ਦੀਵਾਲੀਆ ਹੋਣ ਦੇ ਕੰਢੇ ਪਹੁੰਚਾ ਦਿੱਤਾ ਹੈ।

ਮੁਕੱਦਮੇ ਮੁਤਾਬਕ, 2017 ਵਿੱਚ ਸਾਂਝੇਦਾਰੀ ਸ਼ੁਰੂ ਕਰਨ ਵੇਲੇ ਕੋਸਟਕੋ ਨੇ ਭਰੋਸਾ ਦਿੱਤਾ ਸੀ ਕਿ ਵਾਪਸ ਆਉਣ ਵਾਲੇ ਕਾਰਪੇਟਾਂ ਦੀ ਦਰ ਸਿਰਫ਼ 4 ਤੋਂ 5 ਫ਼ੀਸਦੀ ਰਹੇਗੀ। ਪਰ 2024 ਵਿੱਚ ਇਹ ਦਰ 20 ਫ਼ੀਸਦੀ ਅਤੇ 2025 ਵਿੱਚ ਵਧ ਕੇ 28 ਫ਼ੀਸਦੀ ਤੱਕ ਪਹੁੰਚ ਗਈ। ਦੋਸ਼ ਹੈ ਕਿ ਕੋਸਟਕੋ ਵਾਪਸ ਆਏ ਸਾਮਾਨ ਦੀ ਪੂਰੀ ਕੀਮਤ ਸਪਲਾਇਰ ਦੇ ਬਿੱਲਾਂ ਵਿੱਚੋਂ ਕੱਟ ਲੈਂਦੀ ਹੈ, ਪਰ ਇਹ ਨਹੀਂ ਦੱਸਦੀ ਕਿ ਵਾਪਸ ਆਇਆ ਸਾਮਾਨ ਦੁਬਾਰਾ ਵੇਚਿਆ ਜਾਂਦਾ ਹੈ ਜਾਂ ਸੁੱਟ ਦਿੱਤਾ ਜਾਂਦਾ ਹੈ।

ਭਾਰੀ ਨੁਕਸਾਨ ਕਾਰਨ ਐਮਸਕੋਰ ਨੂੰ ਇਸ ਸਾਲ ਫਰਵਰੀ ਵਿੱਚ ਵੈਨਕੂਵਰ ਅਤੇ ਜੂਨ ਵਿੱਚ ਓਕਵਿਲ ਸਥਿਤ ਆਪਣੇ ਡਿਸਟ੍ਰੀਬਿਊਸ਼ਨ ਸੈਂਟਰ ਬੰਦ ਕਰਨੇ ਪਏ, ਜਿਸ ਨਾਲ ਕਰੀਬ 50 ਮੁਲਾਜ਼ਮ ਬੇਰੁਜ਼ਗਾਰ ਹੋ ਗਏ। ਦੂਜੇ ਪਾਸੇ, ਕੋਸਟਕੋ ਨੇ ਇਸ ਮਾਮਲੇ ਨੂੰ ਅਦਾਲਤ ਦੀ ਬਜਾਏ ਆਪਸੀ ਸਮਝੌਤੇ ਤਹਿਤ ‘ਆਰਬਿਟ੍ਰੇਸ਼ਨ’ ਰਾਹੀਂ ਨਿਪਟਾਉਣ ਦੀ ਮੰਗ ਕੀਤੀ ਹੈ।

ਬਲੈਕ ਫਰਾਈਡੇ ਨਾਲ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ, ਪਰ ਮਹਿੰਗਾਈ ਤੇ ਅਮਰੀਕੀ ਟੈਰਿਫਾਂ ਕਾਰਨ ਕੈਨੇਡਾ ਦੇ ਛੋਟੇ ਕਾਰੋਬਾਰੀ ਚਿੰਤਤ

ਕੈਨੇਡਾ ਵਿੱਚ ਬਲੈਕ ਫਰਾਈਡੇ ਨਾਲ ਛੁੱਟੀਆਂ ਦੀ ਖਰੀਦਦਾਰੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਪਰ ਵਧਦੀ ਮਹਿੰਗਾਈ, ਵਪਾਰਕ ਅਨਿਸ਼ਚਿਤਤਾ ਅਤੇ ਅਮਰੀਕੀ ਟੈਰਿਫਾਂ ਕਾਰਨ ਦੇਸ਼ ਦੇ ਛੋਟੇ ਕਾਰੋਬਾਰੀ ਭਾਰੀ ਵਿੱਤੀ ਦਬਾਅ ਹੇਠ ਹਨ। ਇਸ ਹਫ਼ਤੇ ਜਾਰੀ ਹੋਏ ਦੋ ਵੱਖ-ਵੱਖ ਸਰਵੇਖਣਾਂ ਨੇ ਛੋਟੇ ਕਾਰੋਬਾਰਾਂ ਦੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ।

‘ਮਰਚੈਂਟ ਗ੍ਰੋਥ’ ਵੱਲੋਂ ਕੀਤੇ ਗਏ ਸਰਵੇਖਣ ਵਿੱਚ 50 ਫ਼ੀਸਦੀ ਕਾਰੋਬਾਰੀਆਂ ਨੇ ਵਿਕਰੀ ਵਧਣ ਦੀ ਉਮੀਦ ਜਤਾਈ ਹੈ, ਪਰ 24 ਫ਼ੀਸਦੀ ਕਾਰੋਬਾਰੀਆਂ ਨੇ ਮੰਨਿਆ ਕਿ ਉਨ੍ਹਾਂ ਕੋਲ ਤਿਉਹਾਰਾਂ ਦਾ ਸਟਾਕ ਖਰੀਦਣ ਅਤੇ ਵਾਧੂ ਸਟਾਫ਼ ਰੱਖਣ ਲਈ ਲੋੜੀਂਦੀ ਨਕਦੀ (Cash Flow) ਨਹੀਂ ਹੈ। ਇਸ ਤੋਂ ਇਲਾਵਾ 21 ਫ਼ੀਸਦੀ ਕਾਰੋਬਾਰੀ ਵੱਡੇ ਰਿਟੇਲ ਸਟੋਰਾਂ ਅਤੇ ਆਨਲਾਈਨ ਕੰਪਨੀਆਂ ਦੇ ਮੁਕਾਬਲੇ ਨੂੰ ਵੱਡੀ ਰੁਕਾਵਟ ਮੰਨਦੇ ਹਨ।

ਦੂਜੇ ਪਾਸੇ, ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ (CFIB) ਦੇ 1,675 ਕਾਰੋਬਾਰੀਆਂ ’ਤੇ ਆਧਾਰਿਤ ਸਰਵੇਖਣ ਮੁਤਾਬਕ, 73 ਫ਼ੀਸਦੀ (ਲਗਭਗ 10 ਵਿੱਚੋਂ 7) ਕਾਰੋਬਾਰੀਆਂ ਨੂੰ ਡਰ ਹੈ ਕਿ ਮਹਿੰਗਾਈ ਕਾਰਨ ਖਪਤਕਾਰਾਂ ਦੀ ਘਟਦੀ ਖਰਚ ਸਮਰੱਥਾ ਉਨ੍ਹਾਂ ਦੀ ਵਿਕਰੀ ਨੂੰ ਪ੍ਰਭਾਵਿਤ ਕਰੇਗੀ। ਭਾਵੇਂ ਲੋਕਾਂ ਵਿੱਚ ‘ਬਾਇ ਕੈਨੇਡੀਅਨ’ ਮੁਹਿੰਮ ਪ੍ਰਤੀ ਉਤਸ਼ਾਹ ਹੈ, ਪਰ ਖਪਤਕਾਰ ਇਸ ਸਾਲ ਛੁੱਟੀਆਂ ’ਤੇ ਪਿਛਲੇ ਸਾਲ ਨਾਲੋਂ 11 ਫ਼ੀਸਦੀ ਘੱਟ ਖਰਚ ਕਰਨ ਦੀ ਯੋਜਨਾ ਬਣਾ ਰਹੇ ਹਨ।

ਪੀਅਰੇ ਪੋਇਲੀਵਰ ਨਾਲ ਫੋਟੋ ਖਿਚਵਾਉਣ ’ਤੇ ਨਰਸ ਦਾ ਕੰਟਰੈਕਟ ਰੱਦ ਹੋਣ ਦਾ ਵਿਵਾਦ; ਕੈਲੀਅਨ ਹੈਲਥ ਵੱਲੋਂ ਜਾਂਚ ਦੇ ਹੁਕਮ

ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਨਾਲ ਫੋਟੋ ਖਿਚਵਾਉਣ ਕਾਰਨ ਅਲਬਰਟਾ ਦੀ ਇੱਕ ਨਰਸ ਦੀ ਨੌਕਰੀ ਖ਼ਤਰੇ ਵਿੱਚ ਪੈਣ ਦੇ ਦੋਸ਼ਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਪੋਇਲੀਵਰ ਨੇ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਵੈਨਰਾਈਟ ਹਸਪਤਾਲ ਦੀ ਨਰਸ ਮੌਰੀਨ ਕਾਰਪੈਂਟਰ ਦਾ ‘ਕੈਲੀਅਨ ਹੈਲਥ’ (Calian Health) ਨਾਲ ਕੰਟਰੈਕਟ ਸਿਰਫ਼ ਇਸ ਲਈ ਅੱਗੇ ਨਾ ਵਧਾਉਣ ਦੀ ਧਮਕੀ ਦਿੱਤੀ ਗਈ ਕਿਉਂਕਿ ਉਸ ਨੇ ਪੋਇਲੀਵਰ ਨਾਲ ਮੁਲਾਕਾਤ ਕਰਕੇ ਫੋਟੋ ਖਿਚਵਾਈ ਸੀ।

ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਸੀਐੱਫਬੀ ਵੈਨਰਾਈਟ ਫੌਜੀ ਅੱਡੇ ’ਤੇ ਹੋਏ ਭਿਆਨਕ ਅੱਗ ਹਾਦਸੇ ਵਿੱਚ ਪੰਜ ਫੌਜੀ ਮਾਰੇ ਗਏ ਸਨ ਅਤੇ 38 ਜ਼ਖ਼ਮੀ ਹੋਏ ਸਨ। ਨਰਸ ਮੌਰੀਨ ਕਾਰਪੈਂਟਰ ਨੇ ਇਨ੍ਹਾਂ ਝੁਲਸੇ ਹੋਏ ਫੌਜੀਆਂ ਦੇ ਇਲਾਜ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸੇ ਬਾਰੇ ਪੋਇਲੀਵਰ ਨੂੰ ਜਾਣਕਾਰੀ ਦਿੱਤੀ ਸੀ।

ਵਿਵਾਦ ਵਧਣ ਤੋਂ ਬਾਅਦ ਸੰਘੀ ਠੇਕੇਦਾਰ ਕੰਪਨੀ ਕੈਲੀਅਨ ਹੈਲਥ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਨੌਕਰੀ ਕੱਢਣ ਦੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦਾ ਐਲਾਨ ਕੀਤਾ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਵੀ ਜਾਂਚ ਦਾ ਭਰੋਸਾ ਦਿੰਦਿਆਂ ਕਿਹਾ ਕਿ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਸੰਸਦ ਮੈਂਬਰ ਨਾਲ ਗੱਲਬਾਤ ਕਰਨ ਦਾ ਪੂਰਾ ਹੱਕ ਹੈ।

ਆਮ ਡਾਕ ਰਾਹੀਂ ਕਾਨੂੰਨੀ ਨੋਟਿਸ ਭੇਜਣਾ ਪਿਆ ਮਹਿੰਗਾ; ਅਦਾਲਤ ਨੇ ਮੈਕਡੋਨਲਡਜ਼ ਖ਼ਿਲਾਫ਼ ਕੇਸ ਖਾਰਜ ਕਰਕੇ ਮੁਦਈ ਨੂੰ 18,185 ਡਾਲਰ ਖਰਚਾ ਪਾਇਆ

ਓਂਟਾਰੀਓ ਦੇ ਟਿਮਿੰਸ ਸ਼ਹਿਰ ਵਿੱਚ ਬਰਫ਼ ’ਤੇ ਤਿਲਕ ਕੇ ਡਿੱਗਣ ਕਾਰਨ ਲੱਗੀਆਂ ਸੱਟਾਂ ਦਾ ਮੁਆਵਜ਼ਾ ਮੰਗਣ ਵਾਲੇ ਇੱਕ ਵਿਅਕਤੀ ਨੂੰ ਕਾਨੂੰਨੀ ਪ੍ਰਕਿਰਿਆ ਦੀ ਅਣਦੇਖੀ ਕਰਨੀ ਬੇਹੱਦ ਮਹਿੰਗੀ ਪਈ ਹੈ। ਅਦਾਲਤ ਨੇ ਫਰੈਂਕ ਲੈਂਜ਼ੇਲੋਟੀ ਦਾ ਮੈਕਡੋਨਲਡਜ਼ ਰੈਸਟੋਰੈਂਟ ਖ਼ਿਲਾਫ਼ ਦਾਇਰ ਮੁਕੱਦਮਾ ਖਾਰਜ ਕਰਦਿਆਂ ਉਸ ਨੂੰ ਰੈਸਟੋਰੈਂਟ ਦੇ ਅਦਾਲਤੀ ਖਰਚੇ ਵਜੋਂ 18,185 ਡਾਲਰ ਤੁਰੰਤ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਇਹ ਘਟਨਾ 20 ਅਕਤੂਬਰ 2022 ਨੂੰ ਐਲਗੋਨਕੁਇਨ ਬੁਲੇਵਾਰਡ ਸਥਿਤ ਮੈਕਡੋਨਲਡਜ਼ ਦੇ ਬਾਹਰ ਵਾਪਰੀ ਸੀ। ਫਰੈਂਕ ਨੇ ਦਾਅਵਾ ਕੀਤਾ ਕਿ ਉਸ ਨੇ ਰੈਸਟੋਰੈਂਟ ਦੇ ਅੰਦਰ ਜਾ ਕੇ ਇੱਕ ਮੁਲਾਜ਼ਮ ਨੂੰ ਹਾਦਸੇ ਬਾਰੇ ਦੱਸਿਆ ਸੀ ਅਤੇ 31 ਅਕਤੂਬਰ ਨੂੰ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਸੀ। ਪਰ ਇਹ ਨੋਟਿਸ ‘ਰਜਿਸਟਰਡ ਡਾਕ’ ਦੀ ਬਜਾਏ ‘ਆਮ ਡਾਕ’ ਰਾਹੀਂ ਭੇਜਿਆ ਗਿਆ ਸੀ, ਜਿਸ ਦੇ ਮਿਲਣ ਦਾ ਕੋਈ ਸਬੂਤ ਨਹੀਂ ਸੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਓਂਟਾਰੀਓ ਦੇ ‘ਆਕਿਊਪਾਇਰਜ਼ ਲਾਇਬਿਲਟੀ ਐਕਟ’ ਤਹਿਤ ਬਰਫ਼ ਜਾਂ ਤਿਲਕਣ ਕਾਰਨ ਹੋਏ ਹਾਦਸੇ ਦਾ ਦਾਅਵਾ ਕਰਨ ਲਈ 60 ਦਿਨਾਂ ਦੇ ਅੰਦਰ ਖ਼ੁਦ ਜਾ ਕੇ ਜਾਂ ਰਜਿਸਟਰਡ ਡਾਕ ਰਾਹੀਂ ਨੋਟਿਸ ਦੇਣਾ ਲਾਜ਼ਮੀ ਹੈ। ਸਮੇਂ ਸਿਰ ਨੋਟਿਸ ਨਾ ਮਿਲਣ ਕਾਰਨ ਰੈਸਟੋਰੈਂਟ ਦੀ ਸੀਸੀਟੀਵੀ ਫੁਟੇਜ ਆਪਣੇ ਆਪ ਮਿਟ ਗਈ, ਜਿਸ ਨਾਲ ਹਾਦਸੇ ਦੀ ਸੱਚਾਈ ਪਰਖਣ ਦਾ ਅਹਿਮ ਸਬੂਤ ਨਸ਼ਟ ਹੋ ਗਿਆ।

ਵੈਨਕੂਵਰ ਦੇ ਮਾਊਂਟ ਪਲੀਜ਼ੈਂਟ ਇਲਾਕੇ ਵਿੱਚ ਭਿਆਨਕ ਸੜਕ ਹਾਦਸਾ; ਔਫ-ਡਿਊਟੀ ਪੁਲਿਸ ਅਧਿਕਾਰੀ ਦੀ ਬੇਕਾਬੂ ਕਾਰ ਦੀ ਟੱਕਰ ਨਾਲ ਔਰਤ ਦੀ ਮੌਤ

ਵੈਨਕੂਵਰ ਦੇ ਮਾਊਂਟ ਪਲੀਜ਼ੈਂਟ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 9:30 ਵਜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਰਾਹਗੀਰ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਚਲਾ ਰਿਹਾ 49 ਸਾਲਾ ਔਫ-ਡਿਊਟੀ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵੈਨਕੂਵਰ ਪੁਲਿਸ ਦੇ ਸੁਪਰਡੈਂਟ ਡੇਲ ਵੇਡਮੈਨ ਮੁਤਾਬਕ, ਪੁਲਿਸ ਅਧਿਕਾਰੀ ਆਪਣੀ ਨਿੱਜੀ ਟੈਸਲਾ (Tesla) ਕਾਰ ਵਿੱਚ ਮੇਨ ਸਟਰੀਟ ’ਤੇ ਉੱਤਰ ਵੱਲ ਜਾ ਰਿਹਾ ਸੀ।

ਬ੍ਰਾਡਵੇਅ ਚੌਕ ਪਾਰ ਕਰਦਿਆਂ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਉੱਤਰ-ਪੱਛਮੀ ਕੋਨੇ ’ਤੇ ਲੱਗੇ ਬਿਜਲੀ ਦੇ ਖੰਭੇ ਅਤੇ ਇੱਕ ਰੈਸਟੋਰੈਂਟ ਦੇ ਵਿਚਕਾਰ ਜਾ ਫਸੀ। ਟੱਕਰ ਦੌਰਾਨ ਉੱਥੋਂ ਲੰਘ ਰਹੀ ਕਰੀਬ 40 ਸਾਲਾ ਸਥਾਨਕ ਔਰਤ ਕਾਰ ਦੀ ਲਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਵਿੱਚੋਂ ਫਾਇਰਫਾਈਟਰਜ਼ ਨੇ ਪੁਲਿਸ ਅਧਿਕਾਰੀ ਨੂੰ ਬਾਹਰ ਕੱਢਿਆ। ਅਧਿਕਾਰੀ ਦਾ ਹਸਪਤਾਲ ਵਿੱਚ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ।

ਕਾਰ ਦੀ ਬੈਟਰੀ ਵਿੱਚੋਂ ਗੈਸ ਲੀਕ ਹੋਣ ਅਤੇ ਜਾਂਚ ਕਾਰਨ ਮੇਨ ਸਟਰੀਟ ਅਤੇ ਬ੍ਰਾਡਵੇਅ ਚੌਕ ਨੂੰ 12 ਤੋਂ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਕਿਉਂਕਿ ਇਸ ਘਟਨਾ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਹੈ, ਇਸ ਲਈ ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫ਼ਤਰ (IIO) ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਐਡਮੰਟਨ: ਆਪਣੇ ਹੀ ਦੋ ਬੱਚਿਆਂ ਨੂੰ ਅਗਵਾ ਕਰਕੇ ਫਰਾਰ ਹੋਏ ਪਿਤਾ ਦੀ ਭਾਲ ਲਈ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ

ਐਡਮੰਟਨ ਪੁਲਿਸ ਨੇ ਅਗਸਤ ਮਹੀਨੇ ਤੋਂ ਆਪਣੇ ਦੋ ਮਾਸੂਮ ਬੱਚਿਆਂ—9 ਸਾਲਾ ਲੈਸਲੀ ਅਤੇ 6 ਸਾਲਾ ਜਾਰਜ—ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਅਗਵਾ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ 42 ਸਾਲਾ ਸਕੌਟ ਮੈਕਡਰਮਿਡ (Scot MacDermid) ਦੀ ਭਾਲ ਲਈ ਅੰਤਰਰਾਸ਼ਟਰੀ ਪੁਲਿਸ ਏਜੰਸੀ ‘ਇੰਟਰਪੋਲ’ ਦੀ ਮਦਦ ਲਈ ਹੈ। ਇੰਟਰਪੋਲ ਨੇ ਬੱਚਿਆਂ ਅਤੇ ਮੁਲਜ਼ਮ ਦੀ ਭਾਲ ਲਈ ਦੁਨੀਆ ਭਰ ਵਿੱਚ ‘ਯੈਲੋ ਨੋਟਿਸ’ (ਗਲੋਬਲ ਅਲਰਟ) ਜਾਰੀ ਕੀਤਾ ਹੈ।

ਪੁਲਿਸ ਨੇ ਮੈਕਡਰਮਿਡ ਖ਼ਿਲਾਫ਼ ਪੂਰੇ ਕੈਨੇਡਾ ਵਿੱਚ ਨਵੇਂ ਵਾਰੰਟ ਜਾਰੀ ਕਰਦਿਆਂ ਅਗਵਾ ਕਰਨ, ਬੱਚਿਆਂ ਦੀ ਜਾਨ ਖ਼ਤਰੇ ਵਿੱਚ ਪਾਉਣ, ਧਮਕਾਉਣ, ਕੁੱਟਮਾਰ ਕਰਨ ਅਤੇ 2022 ਦੀਆਂ ਘਟਨਾਵਾਂ ਨਾਲ ਸਬੰਧਤ ਹਥਿਆਰਾਂ ਦੇ 18 ਗੰਭੀਰ ਦੋਸ਼ ਸ਼ਾਮਲ ਕੀਤੇ ਹਨ। ਇਸ ਮਾਮਲੇ ਵਿੱਚ ਮੁਲਜ਼ਮ ਦੀ ਮਦਦ ਕਰਨ ਵਾਲੇ ਥੀਓਡੋਰ ਫਿਡੇਲਕ ਸਮੇਤ ਦੋ ਔਰਤਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਗਿਆ ਹੈ।

ਅਦਾਲਤੀ ਰਿਕਾਰਡ ਅਨੁਸਾਰ, 2023 ਵਿੱਚ ਪਤਨੀ ਨਾਲ ਤਲਾਕ ਤੋਂ ਬਾਅਦ ਅਦਾਲਤ ਨੇ ਮੈਕਡਰਮਿਡ ਦੀ ਬੱਚਿਆਂ ਨੂੰ ਪੱਕੇ ਤੌਰ ’ਤੇ ਡੋਮਿਨਿਕਨ ਰਿਪਬਲਿਕ ਲਿਜਾਣ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਪੁਲਿਸ ਨੂੰ ਖ਼ਦਸ਼ਾ ਹੈ ਕਿ ਉਹ ਬੱਚਿਆਂ ਨੂੰ ਲੈ ਕੇ ਕੈਨੇਡਾ ਛੱਡ ਚੁੱਕਾ ਹੈ ਜਾਂ ਭੱਜਣ ਦੀ ਫਿਰਾਕ ਵਿੱਚ ਹੈ। ਪੁਲਿਸ ਨੇ ਮੁਲਜ਼ਮ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।