● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਨੂੰ ਝਟਕਾ, ਸਾਂਸਦ ਸੁਸ਼ੀਲ ਰਿੰਕੂ ਭਾਜਪਾ ‘ਚ ਸ਼ਾਮਿਲ

ਡੈਸਕ- ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਸੁਸ਼ੀਲ ਰਿੰਕੂ ‘ਆਪ’ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਰਿੰਕੂ ਨੂੰ ‘ਆਪ’ ਵਲੋਂ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਵੀ ਐਲਾਣਿਆ ਜਾ ਚੁੱਕਾ ਹੈ। ਇਸ ਤੋਂ ਕਰੀਬ ਇਕ ਹਫਤਾ…


ਡੈਸਕ- ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਸੁਸ਼ੀਲ ਰਿੰਕੂ ‘ਆਪ’ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਰਿੰਕੂ ਨੂੰ ‘ਆਪ’ ਵਲੋਂ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਵੀ ਐਲਾਣਿਆ ਜਾ ਚੁੱਕਾ ਹੈ। ਇਸ ਤੋਂ ਕਰੀਬ ਇਕ ਹਫਤਾ ਪਹਿਲਾਂ ਵੀ ਇਹ ਚਰਚਾ ਚੱਲੀ ਸੀ। ਦੋ ਦਿਨ ਗਾਇਬ ਰਹਿਣ ਤੋਂ ਬਾਅਡ ਸੁਸ਼ੀਲ ਰਿੰਕੂ ਨੇ ਸਾਹਮਨੇ ਆ ਕੇ ਇਸ ਨੂੰ ਝੂਠੀ ਅਫਵਾਹ ਕਰਾਰ ਦਿੱਤਾ ਸੀ।ਰਿੰਕੂ ਦੇ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਝਾੜੂ ਛੱਡ ਦਿੱਤਾ ਹੈ ।

ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਰਤੀ ਜਨਤਾ ਪਾਰਟੀ ਦੇ ਹੋਰ ਨੇਤਾਵਾਂ ‘ਤੇ ‘ਆਪਰੇਸ਼ਨ ਲੋਟਸ’ ਦਾ ਇਲਜ਼ਾਮ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਪਾਰਟੀ ‘ਆਪ’ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਹਨ।

ਭਾਜਪਾ ਵਲੋਂ ਪੰਜਾਬ ਚ ਲਗਾਤਾਰ ਵਿਰੋਧੀਆਂ ਨੂੰ ਝਟਕੇ ਦਿੱਤੇ ਜਾ ਰਹੇ ਹਨ।ਪਰਨੀਤ ਕੌਰ,ਰਵਨੀਤ ਬਿੱਟੂ ਤੋਂ ਬਾਅਦ ਹੁਣ ਸੁਸ਼ੀਲ ਰਿੰਕੂ ਨੂੰ ਆਪਣੇ ਖੇਮੇ ਚ ਸ਼ਾਮਿਲ ਕਰਕੇ ਭਾਜਪਾ ਨੇ ‘ਮਿਸ਼ਨ 400’ ਪ੍ਰਤੀ ਆਪਣੀ ਨਿਸ਼ਠਾ ਨੂੰ ਪ੍ਰਕਟਾਇਆ ਹੈ।


Filed under