● On air now · ਟੀਵੀ ਪੰਜਾਬ

Punjabi News · Since 2013

Breaking

ਅਫਗਾਨਿਸਤਾਨ ‘ਚ ਬੰਬ ਧਮਾਕੇ ਨਾਲ਼ 11 ਲੋਕਾਂ ਦੀ ਮੌਤ

ਟੀਵੀ ਪੰਜਾਬ ਬਿਊਰੋ- ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤਈਬ…


ਟੀਵੀ ਪੰਜਾਬ ਬਿਊਰੋ- ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤਈਬ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਕਰੀਬ 5 ਵਜੇ ਅਬਕਾਮਾਰੀ ਜ਼ਿਲ੍ਹੇ ਦੇ ਚਲੰਕ ਪਿੰਡ ਵਿਚ ਵਾਪਰੀ। 

ਇਸ ਧਮਾਕੇ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਬਕਾਮਾਰੀ ਜ਼ਿਲ੍ਹੇ ਦੇ ਗਵਰਨਰ ਨੇ ਇਸ ਧਮਾਕੇ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ।


Filed under