ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਡੈਸਕ- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਸ ਦਾ ਖੁਲਾਸਾ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਜਿਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਅੰਮ੍ਰਿਤਪਾਲ ਸਿੰਘ ਦੀ ਮਾਸੀ ਦਾ ਲੜਕਾ ਹੈ।

ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪੰਜਵੇ ਤਖ਼ਤ ਸ੍ਰੀ ਹਜੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਉਨ੍ਹਾਂ ਦੀ ਮਾਸੀ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਬਿਨਾ ਦਿੱਲੀ ਪੁਲਿਸ ਦੇ ਹਿਰਾਸਤ ਵਿੱਚ ਲਿਆ ਸੀ।

ਜਦੋ ਗੱਡੀ ਅੰਦਰ ਮੌਜੂਦ ਸੰਗਤਾਂ ਨੂੰ ਪਤਾ ਲਗਿਆ ਤਾਂ ਉਨ੍ਹਾਂ ਵਿਰੋਧ ਵਿਚ ਪੰਜਾਬ ਪੁਲਿਸ ਦੇ ਇਕ ਮੁਲਾਜਮ ਨੂੰ ਗੱਡੀ ਦੇ ਡੱਬੇ ਅੰਦਰ ਬਿਠਾ ਲਿਆ ਤੇ ਗੱਡੀ ਨੂੰ ਸਟੇਸ਼ਨ ਤੇ ਹੀ ਰੁਕਵਾ ਦਿੱਤਾ ਗਿਆ। ਉੱਥੇ ਮੌਜੂਦ ਸੰਗਤਾਂ ਪੰਜਾਬ ਪੁਲਿਸ ਨੂੰ ਪੁੱਛ ਰਹੀਆਂ ਸਨ ਕਿ ਗੁਰਪ੍ਰੀਤ ਸਿੰਘ ਪੰਜਾਬ ਅੰਦਰ ਆਮ ਘੁੰਮਦਾ ਫਿਰਦਾ ਹੈ ਤੇ ਪੰਜੋ ਤਖਤਾਂ ਤੇ ਹੋਈ ਅਰਦਾਸ ਅੰਦਰ ਸ਼ਾਮਿਲ ਰਿਹਾ ਹੈ ਤੇ ਇਹ ਗੱਡੀ ਪੰਜਾਬ ਹੀ ਜਾ ਰਹੀ ਹੈ ਫੇਰ ਇਸ ਨੂੰ ਦਿੱਲੀ ਤੋਂ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ?

ਇਸ ਸਬੰਧੀ ਜਾਣਕਾਰੀ ਦਿੰਦਿਆ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੌਜੂਦ ਨੌਜਵਾਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਆਈ ਪੰਜਾਬ ਪੁਲਿਸ ਦਾ ਮੌਕੇ ਤੇ ਪਹੁੰਚ ਕੇ ਵਿਰੋਧ ਕੀਤੀ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਵਾਨਾ ਹੋਣ ਦਿੱਤਾ। ਅਸੀ ਹਰ ਤਰ੍ਹਾਂ ਨਾਲ ਆਪਣੇ ਨੌਜਵਾਨਾਂ ਦੇ ਨਾਲ ਖੜ੍ਹੇ ਹਾਂ ਤੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ।

ਨੌਜਵਾਨ ਸਿੱਖ ਆਗੂ ਅਮ੍ਰਿੰਤਪਾਲ ਸਿੰਘ ਦਾ ਪਰਿਵਾਰ ਤਖ਼ਤਾਂ ਤੇ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਸਿੱਖ ਨੌਜਵਾਨ ਨੂੰ ਬਿਨਾ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੇ ਹਿਰਾਸਤ ਵਿੱਚ ਲਿਆ ਗਿਆ ਹੈ ।

ਅਸੀ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਕੇ ਪੁਲਿਸ ਦੇ ਅਫਸਰਾਂ ਨੂੰ ਸਿੱਧੀ ਤੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅੱਜ 31 ਸਾਲਾਂ ਬਾਅਦ ਵੀ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਖਿਲਾਫ ਕੇਸ ਖੁੱਲ੍ਹ ਰਹੇ ਹਨ। ਇਸ ਲਈ ਜਿਹੜੇ ਅੱਜ ਸਰਕਾਰ ਦੀ ਸ਼ਹਿ ਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਮਨ ਚੱਕਰ ਚਲਾ ਰਹੇ ਹਨ । ਇਹਨਾਂ ਨੂੰ ਵੀ ਸਮਾਂ ਆਉਣ ਤੇ ਹਿਸਾਬ ਦੇਣਾ ਪੈ ਸਕਦਾ ਹੈ । ਇਸ ਲਈ ਪੁਲਿਸ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਾਰਵਾਈ ਕਰੇ ।

ਭਗਵੰਤ ਮਾਨ ਸਰਕਾਰ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਟੱਪ ਰਹੀ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਮੋਗਾ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ । ਪੰਜਾਬ ਦਾ ਮੁੱਖ ਮੰਤਰੀ ਚੇਤੇ ਰੱਖੇ ਕਿ ਉਸਦਾ ਰਾਜ ਭਾਗ ਸਦਾ ਨਹੀ ਰਹਿਣਾ ।