● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ

ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI…


ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਇਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ‘ਚ ਆਏ ਹਰਸਵਰੂਪ ਨੇ ਆਪਣੀ ਭਾਬੀ ਦਿਵਿਯਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ASI ਹਰਸਵਰੂਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਦੇਰ ਰਾਤ ਜਦੋਂ ਹਰਸਵਰੂਪ ਨੇ ਆਪਣੀ ਭਾਬੀ ਦਾ ਕਤਲ ਕੀਤਾ ਤਾਂ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ASI ਹਰਸਵਰੂਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਚਾਕੂ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ASI ਹਰਸਵਰੂਪ ਨੂੰ ਮੈਡੀਕਲ ਕਰਵਾ ਕੇ ਕੋਰਟ ‘ਚ ਪੇਸ਼ ਕਰੇਗੀ।

ਭਰਾ ਨੂੰ ਵੀ ਚਾਕੂ ਮਾਰ ਕੇ ਕੀਤਾ ਸੀ ਜ਼ਖ਼ਮੀ

ASI ਹਰਸਵਰੂਪ ਨੇ ਚਾਕੂ ਸਿਰਫ ਆਪਣੀ ਭਾਬੀ ਦਿਵਿਯਾ ਨੂੰ ਹੀ ਨਹੀਂ ਮਾਰਿਆ ਬਲਕਿ ਆਪਣੇ ਭਰਾ ਪ੍ਰੇਮ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਪ੍ਰੇਮ ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਫੌਰਨ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪਿਟਲ ਸੈਕਟਰ 32 ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।


Filed under