● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸ ਪ੍ਰਧਾਨ ਨੂੰ ‘ਆਪ’ ਪ੍ਰਧਾਨ ਨੇ ਕਿਹਾ ‘ਬਾਗੀ’,ਚਰਚਾਵਾਂ ਦਾ ਬਜ਼ਾਰ ਗਰਮ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਚੁਟਕੀ ਲਈ ਹੈ.ਸਿੱਧੂ ਵਲੋ ਬੀਤੇ ਦਿਨ ਕੀਤੇ ਗਏ ਟਵੀਟ ‘ਤੇ ਪ੍ਰਤੀਕਰਮ ਦਿੰਦਿਆ ਭਗਵੰਤ ਨੇ ਕਿਹਾ ਕੀ ਸਿੱਧੂ ਦੇ ਬਿਆਨਾਂ ਤੋਂ ਜਾਪਦਾ ਹੈ ਕੀ ਉਹ…


ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਚੁਟਕੀ ਲਈ ਹੈ.ਸਿੱਧੂ ਵਲੋ ਬੀਤੇ ਦਿਨ ਕੀਤੇ ਗਏ ਟਵੀਟ ‘ਤੇ ਪ੍ਰਤੀਕਰਮ ਦਿੰਦਿਆ ਭਗਵੰਤ ਨੇ ਕਿਹਾ ਕੀ ਸਿੱਧੂ ਦੇ ਬਿਆਨਾਂ ਤੋਂ ਜਾਪਦਾ ਹੈ ਕੀ ਉਹ ਬਾਗੀ ਹੋ ਗਏ ਹਨ.

ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਭਗਵੰਤ ਮਾਨ ਨੇ ਰਾਘਵ ਚੱਢਾ ਵਲੋਂ ਬੀਤੇ ਦਿਨੀ ਦਿੱਤੇ ਗਏ ਬਿਆਨਾਂ ਨੂੰ ਦੁਹਰਾਇਆ.ਪੰਜਾਬ ਪ੍ਰਧਾਨ ਨੇ ਕਿਹਾ ਕੀ ਭਾਰਤੀ ਜਨਤਾ ਪਾਰਟੀ ‘ਆਪ’ ਦਾ ਅਧਾਰ ਵੇਖ ਕੇ ਘਬਰਾ ਗਈ ਹੈ.ਇਸੇ ਲਈ ਇਕ ਖਾਸ ਪਾਰਟੀ ਨੂੰ ਚੋਣ ਕਮਿਸ਼ਨ ਤੋਂ ਮਾਨਤਾ ਦਵਾਈ ਜਾ ਰਹੀ ਹੈ.’ਆਪ’ ਪ੍ਰਧਾਨ ਨੇ ਕਿਹਾ ਕੀ ਉਹ ਕਿਸਾਨਾਂ ਦੇ ਚੋਣ ਲੜਨ ਖਿਲਾਫ ਨਹੀਂ ਹਨ ਪਰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਉਨ੍ਹਾਂ ਨੂੰ ਸ਼ੱਕੀ ਜਾਪਦੀ ਹੈ.
ਸੀ.ਐੱਮ ਫੇਸ ਦੀ ਵੋਟਿੰਗ ‘ਤੇ ਉਨ੍ਹਾਂ ਕਿਹਾ ਕੀ ਪੰਜਾਬ ਦੀ ਜਨਤਾ ਰਾਏ ਮੁਤਾਬਿਕ ਹੀ ਉਹ ਫੈਸਲਾ ਲੈਣਗੇ.ਅੱਜ ਦੀ ਪੈ੍ਰਸ ਕਾਨਫਰੰਸ ਚ ਭਗਵੰਤ ਮਾਨ ਦਾ ਭਰੋਸਾ ਅਤੇ ਬਾਡੀ ਲੈਗਵੇਂਜ ਬੜੀ ਪਾਜ਼ੀਟਿਵ ਜਾਪ ਰਹੀ ਸੀ.


Filed under