ਸਿੱਧੂ ਖਿਲਾਫ ਚੋਣ ਲੜਨ ਲਈ ਤਿਆਰ ਹਾਂ- ਮਜੀਠੀਆ

ਚੰਡੀਗੜ੍ਹ- ਅਗਾਉਂ ਜ਼ਮਾਨਤ ਹਾਸਿਲ ਕਰਨ ਉਪਰੰਤ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਮੀਡੀਆ ਸਾਹਮਨੇ ਆ ਕੇ ਇਸਨੂੰ ਹੱਕ ਸੱਚ ਦੀ ਜਿੱਤ ਦੱਸਿਆ ਹੈ.ਕਾਂਗਰਸ ਪਾਰਟੀ ‘ਤੇ ਇਲਜ਼ਾਮਾਂ ਦੀ ਝੜੀ ਲਗਾਉਦਿਆਂ ਮਜੀਠੀਆ ਨੇ ਕਿਹਾ ਕੀ ਉਨ੍ਹਾਂ ‘ਤੇ ਸਿਆਸੀ ਰੰਜਿਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ.ਜਨਤਾ ਦੀ ਅਦਾਲਤ ਚ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ.ਮਜੀਠੀਆ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਹੋਇਆਂ ਕਿਹਾ ਕੀ ਕਾਂਗਰਸ ਸਰਕਾਰ ਦੇ ਵੱਡੇ ਨੇਤਾਵਾਂ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਪੂਰੀ ਜਾਣਕਾਰੀ ਸੀ,ਉਹ ਫਰਾਰ ਨਹੀਂ ਹੋਏ ਸਨ.

ਪੈ੍ਰਸ ਕਾਨਫਰੰਸ ਦੌਰਾਨ ਮਜੀਠੀਆ ਭਾਵੁਕ ਹੁੰਦੇ ਵੀ ਨਜ਼ਰ ਆਏ.ਉਨ੍ਹਾਂ ਦੱਸਿਆ ਕੀ ਨਾਢਾ ਸਾਹਿਬ ਨਤਮਸਤਕ ਹੋਣ ਦੌਰਾਨ ਮਹਿਲਾਵਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦੇ ਕੇ ਬਹੁਤ ਪਿਆਰ ਦਿੱਤਾ.ਪੈ੍ਰਸ ਕਾਨਫਰੰਸ ਦੌਰਾਨ ਮਜੀਠੀਆ ਜਿੱਥੇ ਕਾਂਗਰਸੀ ਨੇਤਾਵਾਂ ਖਿਲਾਫ ਖੁੱਲ੍ਹ ਕੇ ਬੋਲੇ ਉੱਥੇ ਅਰਵਿੰਦ ਕੇਜਰੀਵਾਲ ਖਿਲਾਫ ਉਨ੍ਹਾਂ ਦਾ ਸਾਫਟ ਕਾਰਨਰ ਵੇਖਣ ਨੂੰ ਮਿਲਿਆ.ਕੇਜਰੀਵਾਲ ਦਾ ਸਵਾਲ ਆਉਂਦਿਆ ਹੀ ਮਜੀਠੀਆ ਨੇ ਦੱਸਿਆ ਕੀ ਉਹ ਨਾਂ ਨਹੀਂ ਲੈ ਸਕਦੇ ਪਰ ਕਈ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਪਰਚਾ ਦਰਜ ਹੋਣ ‘ਤੇ ਉਨ੍ਹਾਂ ਨੂੰ ਫੋਨ ਕਰ ਸਮਰਥਨ ਦਿੱਤਾ.ਇੱਥੇ ਤੱਕ ਕੇ ਸੱਤਾਧਾਰੀ ਪਾਰਟੀ ਦੇ ਵਜ਼ੀਰ ਉਨ੍ਹਾਂ ਦੇ ਘਰ ਵੀ ਗਏ.
ਨਵਜੋਤ ਸਿੱਧੂ ਖਿਲਾਫ ਭੜਾਸ ਕੱਢਣ ਵਾਲੇ ਬਿਕਰਮ ਮਜੀਠੀਆਂ ਤੋਂ ਜਦੋਂ ਸਿੱਧੂ ਖਿਲਾਫ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕੀ ਸਮਰਥਕਾਂ ਦੇ ਕਹਿਣ ‘ਤੇ ਉਹ ਸਿੱਧੂ ਨਾਲ ਲੜਨ ਲਈ ਤਿਆਰ ਹਨ.ਪੀ.ਐੱਮ ਮੋਦੀ ਦੀ ਸੁਰੱਖਿਆਂ ‘ਤੇ ਹੋਈ ਅਣਗਹਿਲੀ ਦੇ ਮਾਮਲੇ ‘ਤੇ ਮਜੀਠੀਆ ‘ਤੇ ਚੰਨੀ ਸਰਕਾਰ ਅਤੇ ਤਤਕਾਲੀ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਨੂੰ ਕਟਿਹਰੇ ਚ ਖੜਾ ਕੀਤਾ.