● On air now · ਟੀਵੀ ਪੰਜਾਬ

Punjabi News · Since 2013

Breaking

ਮਜੀਠੀਆ ਮਾਮਲੇ ‘ਚ ਝੂਠ ਬੋਲ ਰਹੇ ਨੇ ਕੈਪਟਨ ਅਤੇ ਕੇਜਰੀਵਾਲ-ਸਿੱਧੂ

ਅੰਮ੍ਰਿਤਸਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਖਿਲਾਫ ਕੇਸ ਦਰਜ ਮਾਮਲੇ ਚ ਵਿਰੋਧੀ ਪਾਰਟੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ.ਸਿੱਧੂ ਦਾ ਕਹਿਣਾ ਹੈ ਕੀ ਮਿਲੀਭੁਗਤ ਵਾਲੇ ਨੇਤਾ ਆਪਣੀਆਂ ਜੇਬਾਂ ਭਰ ਕੇ ਮੁਲਜ਼ਮਾਂ ਦਾ ਸਾਥ…


ਅੰਮ੍ਰਿਤਸਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਖਿਲਾਫ ਕੇਸ ਦਰਜ ਮਾਮਲੇ ਚ ਵਿਰੋਧੀ ਪਾਰਟੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ.ਸਿੱਧੂ ਦਾ ਕਹਿਣਾ ਹੈ ਕੀ ਮਿਲੀਭੁਗਤ ਵਾਲੇ ਨੇਤਾ ਆਪਣੀਆਂ ਜੇਬਾਂ ਭਰ ਕੇ ਮੁਲਜ਼ਮਾਂ ਦਾ ਸਾਥ ਦੇ ਰਹੇ ਨੇ.ਕੈਪਟਨ ਅਮਰਿੰਦਰ ਵਲੋਂ ਮਜੀਠੀਆ ਖਿਲਾਫ ਕਾਰਵਾਈ ਨੂੰ ਗਲਤ ਦੱਸਣ ‘ਤੇ ਸਿੱਧੂ ਨੇ ਕੈਪਟਨ ਨੂੰ ਅਕਾਲੀਆਂ ਦਾ ਸਾਥੀ ਦੱਸਿਆ.ਸਿੱਧੂ ਨੇ ਕਿਹਾ ਕੀ ਨਸ਼ੇ ਦਾ ਸੌਦਾਗਰਾਂ ਦਾ ਸਾਥ ਦੇਣ ਵਾਲੇ ਕੈਪਟਨ ਸ਼ੁਰੂ ਤੋਂ ਹੀ ਅਕਾਲੀਆਂ ਦਾ ਸਾਥ ਦਿੰਦੇ ਰਹੇ ਨੇ.

ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਵੀ ਸਿੱਧੂ ਚੁੱਪ ਨਹੀਂ ਰਹੇ.ਉਨ੍ਹਾਂ ਕਿਹਾ ਕੀ ਮਜੀਠੀਆ ਤੋਂ ਮੁਆਫੀ ਮੰਗਣ ਵਾਲੇ ਨੇਤਾ ਇਸ ਮੁੱਦੇ ਤੇ ਨਾ ਹੀ ਬੋਲਣ ਤਾਂ ਚੰਗਾ ਹੈ.ਕਾਂਗਰਸ ਪ੍ਰਧਾਨ ਨੇ ਕਿਹਾ ਕੀ ਪੰਜਾਬ ਕਾਂਗਰਸ ਸੂਬੇ ਚ ਪੰਜਾਬ ਮਾਡਲ ਲਾਗੂ ਕਰੇਗੀ.ਸਿੱਧੂ ਨੇ ਦੁਹਰਾਇਆ ਕੀ ਸੂਬੇ ਚ ਸੱਤਾ ਦੀ ਵਾਪਸੀ ‘ਤੇ ਇਸ ਮਾਡਲ ਨੂੰ ਪੂਰਣ ਤੌਰ ‘ਤੇ ਲਾਗੂ ਕੀਤਾ ਜਾਵੇਗਾ.


Filed under