● On air now · ਟੀਵੀ ਪੰਜਾਬ

Punjabi News · Since 2013

Breaking

ਬਿੱਟੂ ਦਾ ਸਿੱਧੂ ‘ਤੇ ਤੰਜ ‘ਗਧਿਆਂ ਤੋਂ ਮਰਵਾ ਲਏ ਸ਼ੇਰ’ , ਮਿਸ ਗਾਈਡੇਡ ਮਿਜ਼ਾਇਲ ਨਾਲ ਵੀ ਕੀਤਾ ਮੇਲ

ਦਿੱਲੀ- ਹਾਰ ਦੀ ਬੌਖਲਾਹਟ ਤੋਂ ਬਾਅਦ ਵੀ ਕਾਂਗਰਸ ਚ ਗੁੱਟਬਾਜ਼ੀ ਖਤਮ ਹੋਣ ਦੀ ਥਾਂ ਵੱਧਦੀ ਜਾ ਰਹੀ ਹੈ ।ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਫਿਰ ਤੋਂ ਟਕਸਾਲੀ ਨੇਤਾਵਾਂ ਦੇ ਨਿਸ਼ਾਨੇ ‘ਤੇ ਨੇ ।ਲੁਧਿਆਣਾ ਤੋਂ ਲੋਕ ਸਭਾ ਸਾਂਸਦ ਰਵਨੀਤ ਬਿੱਟੂ…


ਦਿੱਲੀ- ਹਾਰ ਦੀ ਬੌਖਲਾਹਟ ਤੋਂ ਬਾਅਦ ਵੀ ਕਾਂਗਰਸ ਚ ਗੁੱਟਬਾਜ਼ੀ ਖਤਮ ਹੋਣ ਦੀ ਥਾਂ ਵੱਧਦੀ ਜਾ ਰਹੀ ਹੈ ।ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਫਿਰ ਤੋਂ ਟਕਸਾਲੀ ਨੇਤਾਵਾਂ ਦੇ ਨਿਸ਼ਾਨੇ ‘ਤੇ ਨੇ ।ਲੁਧਿਆਣਾ ਤੋਂ ਲੋਕ ਸਭਾ ਸਾਂਸਦ ਰਵਨੀਤ ਬਿੱਟੂ ਨੇ ਸਿੱਧੂ ਦਾ ਨਾਂ ਲਏ ਬਗੈਰ ਉਨ੍ਹਾਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ।

ਬਿੱਟੂ ਨੇ ਸਿੱਧੂ ਦਾ ਨਾਂ ਲਏ ਬਗੈਰ ਕਿਹਾ ਕਿ ਕਾਂਗਰਸ ਨੇ ਗਧਿਆਂ ਦੇ ਹੱਥੋਂ ਆਪਣੇ ਹੀ ਸ਼ੇਰ ਮਰਵਾ ਲਏ ।ਮੈਂ ਇਸ ਤਰ੍ਹਾ ਕਰ ਦਓ ਤੇ ਉਸ ਤਰ੍ਹਾਂ ਕਰ ਦਓ ਦੇ ਬਿਆਨ ਦੇ ਕੇ ਕੁੱਝ ਲੋਕਾਂ ਨੂੰ ਕਾਂਗਰਸ ਨੂੰ ਡੁਬੋ ਦਿੱਤਾ । ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਮਿਸ ਗਾਈਡੇਡ ਮਿਜ਼ਾਇਲ ਆਪਣੇ ਹੀ ਘਰ ਚ ਚੱਲ ਪਈ । ਜਿਸਨੇ ਆਪਣੇ ਹੀ ਲਾਵ ਲਸ਼ਕਰ ਨੂੰ ਤਬਾਅ ਕਰਕੇ ਰੱਖ ਦਿੱਤਾ ।ਕਾਂਗਰਸ ਹਾਈਕਮਾਨ ਦਾ ਬਚਾਅ ਕਰਦਿਆਂ ਬਿੱਟੂ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਹਾਈਕਮਾਨ ਨੂੰ ਗੁੰਮਰਾਹ ਕਰਕੇ ਕੁੱਝ ਲੋਕਾਂ ਵਲੋਂ ਅਹੁਦੇ ਹਾਸਿਲ ਕੀਤੇ ਗਏ ।ਪਰ ਉਹ ਸੱਭ ਬੇਕਾਰ ਸਾਬਿਤ ਹੋਏ ।

ਇਸ ਤੋਂ ਪਹਿਲਾਂ ਵਿਧਾਇਕ ਅਤੇ ਸੀਨੀਅਰ ਟਕਸਾਲੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਕ ਦਿਨ ਪਹਿਲਾਂ ਸਿੱਧੂ ਦਾ ਨਾਂ ਲਏ ਬਗੈਰ ਉਨ੍ਹਾਂ ਦਾ ਮੇਲ ਦੇਸੀ ਅਤੇ ਅਰਬੀ ਘੌੜੇ ਨਾਲ ਕੀਤਾ ਸੀ ।ਦਰਅਸਲ ਇਹ ਬਿਆਨਬਾਜੀ ਉਸ ਵੇਲੇ ਆ ਰਹੀਆਂ ਹਨ ਜਦੋਂ ਕਾਂਗਰਸ ਚ ਸੂਬਾ ਪ੍ਰਧਾਨ ਅਤੇ ਨੇਤਾ ਵਿਰੋਧੀ ਧਿਰ ਦੀ ਚੋਣ ਨੂੰ ਲੈ ਕੇ ਲਾਬਿੰਗ ਕੀਤੀ ਜਾ ਰਹੀ ਹੈ ।


Filed under