● On air now · ਟੀਵੀ ਪੰਜਾਬ

Punjabi News · Since 2013

Breaking

ਭਾਜਪਾ ‘ਚ ਸ਼ਾਮਿਲ ਹੋਏ ਅਰਵਿੰਦ ਖੰਨਾ,ਟੌਹੜਾ ਪਰਿਵਾਰ ਨੇ ਵੀ ਦਿੱਤਾ ਝਟਕਾ

ਨਵੀਂ ਦਿੱਲੀ- ਪ੍ਰਸਿੱਧ ਕਾਰੋਬਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਦੋ ਵਾਰ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤਮਾਮ ਅਟਕਲਾਂ ਨੂੰ ਵਿਰਾਮ ਦਿੰਦਿਆ ਹੋਇਆ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ.ਕਾਂਗਰਸ ਦੇ ਨਾਲ ਭਾਜਪਾ ਨੇ ਅਕਾਲੀ ਦਲ ਨੂੰ…


ਨਵੀਂ ਦਿੱਲੀ- ਪ੍ਰਸਿੱਧ ਕਾਰੋਬਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਦੋ ਵਾਰ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤਮਾਮ ਅਟਕਲਾਂ ਨੂੰ ਵਿਰਾਮ ਦਿੰਦਿਆ ਹੋਇਆ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ.ਕਾਂਗਰਸ ਦੇ ਨਾਲ ਭਾਜਪਾ ਨੇ ਅਕਾਲੀ ਦਲ ਨੂੰ ਵੀ ਝਟਕਾ ਦਿੱਤਾ ਹੈ.ਲੁਧਿਆਣਾ ਤੋਂ ਪਾਰਟੀ ਦੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਭਾਜਪਾ ਦਾ ਕਮਲ ਫੜ੍ਹ ਲਿਆ ਹੈ.ਇਸਦੇ ਨਾਲ ਸੱਭ ਤੋਂ ਵੱਡੀ ਸੱਟ ਮਾਰਦੇ ਹੋਏ ਭਾਜਪਾ ਨੇ ਟਕਸਾਲੀ ਅਕਾਲੀ ਆਗੂ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਬੇਟੇ ਕੰਵਰਜੀਤ ਟੌਹੜਾ,ਨੁੰਹ ਮਹਰੀਨ ਟੌਹੜਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਵੀ ਭਾਜਪਾ ਦੇ ਰੱਥ ਚ ਸਵਾਰ ਹੋ ਗਏ ਹਨ.

ਨਵੀਂ ਦਿੱਲੀ ਚ ਭਾਜਪਾ ਮੁੱਖ ਦਫਤਰ ਚ ਹੋਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ,ਹਰਦੀਪ ਪੁਰੀ,ਦੁਸ਼ਯੰਤ ਗੋਤਮ ਅਤੇ ਮਨਜਿੰਦਰ ਸਿਰਸਾ ਨੇ ਸਾਰੇ ਨੇਤਾਵਾਂ ਦਾ ਪਾਰਟੀ ਚ ਸਵਾਗਤ ਕੀਤਾ.ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਸ਼ੇਖਾਵਤ ਨੇ ਚੰਡੀਗੜ੍ਹ ਨਿਗਮ ਚ ਭਾਜਪਾ ਦਾ ਮੇਅਰ ਬਨਣ ‘ਤੇ ਸਥਾਣਕ ਨੇਤਾਵਾਂ ਨੂੰ ਵਧਾਈ ਦਿੱਤੀ.


Filed under