● On air now · ਟੀਵੀ ਪੰਜਾਬ

Punjabi News · Since 2013

Breaking

ਆਹ ਕੀ? ਬੀ ਸੀ ‘ਚ ਸਮੇਂ ਤੋਂ ਪਹਿਲਾਂ ਚੋਣ!

VANCOUVER: ਪਹਿਲਾ ਪੰਧ ਮੁੱਕਾ ਨਹੀਂ ਅਗਲਾ ਤਿਆਰ,,,ਇਹੀ ਕੁਝ ਇਸ ਸਮੇਂ ਹੋਇਆ ਹੈ ਬ੍ਰਿਿਟਸ਼ ਕੋਲੰਬੀਆ ਵਿਚ,,,ਅਜੇ ਕਾਰਪੋਰੇਸ਼ਨ ਇਲੈਕਸ਼ਨਜ਼ ਦੀਆਂ ਤਿਆਰੀਆਂ ਦਾ ਅਖਾੜਾ ਭਖਿਆ ਹੀ ਸੀ, ਲੋਕ ਤੈਅ ਕਰ ਰਹੇ ਸਨ ਕਿ ਕਿਸ ਸਲੇਟ ਨੂੰ ਚੁਣਨਾ ਹੈ, ਉਮੀਦਵਾਰ ਗਰਮਜੋਸ਼ੀ ਨਾਲ਼ ਲੋਕਾਂ ਨੂੰ…


VANCOUVER: ਪਹਿਲਾ ਪੰਧ ਮੁੱਕਾ ਨਹੀਂ ਅਗਲਾ ਤਿਆਰ,,,ਇਹੀ ਕੁਝ ਇਸ ਸਮੇਂ ਹੋਇਆ ਹੈ ਬ੍ਰਿਿਟਸ਼ ਕੋਲੰਬੀਆ ਵਿਚ,,,ਅਜੇ ਕਾਰਪੋਰੇਸ਼ਨ ਇਲੈਕਸ਼ਨਜ਼ ਦੀਆਂ ਤਿਆਰੀਆਂ ਦਾ ਅਖਾੜਾ ਭਖਿਆ ਹੀ ਸੀ, ਲੋਕ ਤੈਅ ਕਰ ਰਹੇ ਸਨ ਕਿ ਕਿਸ ਸਲੇਟ ਨੂੰ ਚੁਣਨਾ ਹੈ, ਉਮੀਦਵਾਰ ਗਰਮਜੋਸ਼ੀ ਨਾਲ਼ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਮਿਲਣੀਆਂ ਕਰ ਰਹੇ ਸਨ,,,,ਕਿ ਅਚਾਨਕ,,,ਅਚਾਨਕ ਐਲਾਨ ਹੋ ਜਾਂਦਾ ਹੈ ਕਿ ਅਗਲੀ ਸੂਬੇ ਦੀ ਸਰਕਾਰ ਚੁਣਨ ਲਈ ਚੋਣ ਕਰਵਾਈ ਜਾ ਰਹੀ ਹੈ ਅਤੇ ਉਹ ਵੀ ਅਗਲੇ ਮਹੀਨੇ ਅਕਤੂਬਰ ਦੀ 24 ਤਰੀਕ ਨੂੰ,,, ਇਹ ਚੋਣ 17 ਅਕਤੂਬਰ ਨੂੰ ਹੋਣ ਵਾਲ਼ੀ ਮਿਉਂਸੀਪਲ ਚੋਣ ਤੋਂ ਮਹਿਜ਼ ਇੱਕ ਹਫਤਾ ਬਾਅਦ ਹੋਵੇਗੀ,,ਸਭ ਤੋਂ ਦਿਲਚਸਪ ਹਿਲੂ ਇਨ੍ਹਾਂ ਚੋਣਾ ਦਾ ਇਹ ਹੈ ਕਿ ਇਹ ਆਪਣੇ ਨਿਰਧਾਰਤ ਸਮੇਂ ਤੋਂ 2 ਸਾਲ ਪਹਿਲਾਂ (23 ApRYl, 2026) ਹੋ ਰਹੀਆਂ ਹਨ,,,ਵਿਕਟੋਰੀਆ ਵਿਚ ਐਨ ਡੀ ਪੀ ਆਗੂ ਅਤੇ ਬੀ ਸੀ ਪ੍ਰੀਮੀਅਰ ਡੇਵਿਡ ਈਬੀ ਨੇ ਇਨ੍ਹਾਂ ਚੋਣਾ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਟਕਰਾਅ ਕਾਰਨ ਪੈਦਾ ਹੋਈ “ਅਹਿਮ ਸਥਿਤੀ” (existential moment) ਨਾਲ ਨਜਿੱਠਣ ਲਈ ਸੂਬੇ ਨੂੰ ਇੱਕ ਨਵੀਂ ਸਰਕਾਰ ਦੀ ਲੋੜ ਹੈ। ਈਬੀ ਨੇ ਲੈਫਟੀਨੈਂਟ-ਗਵਰਨਰ ਵੈਂਡੀ ਲਿਸੋਗਰ-ਕੋਚੀਆ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਭੰਗ ਕਰਨ ਲਈ ਕਹਿਣ ਤੋਂ ਬਾਅਦ 24 ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ । ਆਪਣੀ ਪਤਨੀ ਡਾ. ਕੈਲੀ ਲਿੰਚ ਨਾਲ ਖੜ੍ਹੇ ਹੋ ਕੇ ਉਨ੍ਹਾਂ ਕਿਹਾ, “ਮੈਂ ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦਾ ਹਾਂ – ਇਸ ਸਮੇਂ ਬਾਰੇ, ਅਸੀਂ ਇੱਥੇ ਕਿਉਂ ਹਾਂ, ਅਤੇ ਸਾਡੇ ਸਾਹਮਣੇ ਕਿਹੜਾ ਵਿਕਲਪ ਮੌਜੂਦ ਹੈ।” “ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਲੋਕਾਂ ਲਈ, ਇਹ ਇੱਕ ਬਹੁਤ ਹੀ ਅਹਿਮ ਅਤੇ ਨਾਜ਼ੁਕ ਸਮਾਂ ਹੈ। ਡੋਨਾਲਡ ਟਰੰਪ ਸਾਡੇ ਕਾਮਿਆਂ ‘ਤੇ ਹਮਲਾ ਕਰ ਰਹੇ ਹਨ, ਉਹ ਸਾਡੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਅਤੇ ਉਹ ਸਾਡੇ ਆਪਣੇ ਫੈਸਲੇ ਲੈਣ ਦੇ ਅਧਿਕਾਰ ਨੂੰ ਖਤਰੇ ਵਿੱਚ ਪਾ ਰਹੇ ਹਨ।”

ਇਸ ਸਮੇਂ ਬੀ ਸੀ ਅਸੈਂਬਲੀ ਦੀਆਂ 93 ਸੀਟਾਂ ਵਿਚੋਂ 47 ਐੱਨ. ਡੀ. ਪੀ. ਖੋਲ ਸਨ, ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਕੋਲ 39, ਗ੍ਰੀਨ ਪਾਰਟੀ ਕੋਲ 2 ਅਤੇ ਇੰਡਿਪੈਂਡੈਂਟਸ ਕੋਲ 5 ਸੀਟਾਂ ਸਨ। ਜਾਣੀਕਿ ਡੇਵਿਡ ਈਬੀ ਦੀ ਪਾਰਟੀ ਮਸਾਂ ਸਾਂਵੀਆਂ ਸੀਟਾਂ ਨਾਲ਼ ਹੀ ਸੱਤਾ ਵਿਚ ਸੀ, ਇਸ ਲਈ  ਇਥੇ ਇਹ ਵੀ ਦੱਸ ਦਈਏ ਕਿ ਇਹ ਕਦਮ ਸਿਰਫ ਟਰੰਪ ਦੀਆਂ ਨੀਤੀਆਂ ਕਾਰਣ ਹੀ ਨਹੀਂ ਚੁੱਕਿਆ ਜਾ ਰਿਹਾ ਬਲਕਿ ਮਾਹਿਰਾਂ ਮੁਤਾਬਿਕ ਇਸ ਸਮੇਂ ਵਿਰੋਧੀ ਧਿਰ ‘ਬੀ.ਸੀ. ਕੰਜ਼ਰਵੇਟਿਵਜ਼’ ਲਈ ਬਹੁਤ ਹੀ ਉਥਲ-ਪੁਥਲ ਭਰੇ ਸਮੇਂ ਦੌਰਾਨ ਚੁੱਕਿਆ ਗਿਆ ਕਦਮ ਹੈ, ਜਿਨ੍ਹਾਂ ਦਾ ਇੱਕ ਆਗੂ ਦਾ ਐਤਵਾਰ ਨੂੰ ਹੀ ਛੱਡ ਕੇ ਗਿਆ ਹੈ ਅਤੇ ਦਰਜਣ ਦੇ ਕਰੀਬ ਵਿਧਾਇਕਾਂ ਨੇ ਵੀ ਪਿਛਲੇ ਦਿਨਾਂ ਵਿਚ ਪਾਰਟੀ ਛੱਡ ਦਿਤੀ ਸੀ।।  ਈਬੀ ਨੇ ਲੈਫਟੀਨੈਂਟ-ਗਵਰਨਰ ਵੈਂਡੀ ਲਿਸੋਗਰ-ਕੋਚੀਆ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਭੰਗ ਕਰਨ ਲਈ ਕਹਿਣ ਤੋਂ ਬਾਅਦ 24 ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਵੋਟਿੰਗ ਸੂਬੇ ਭਰ ਵਿੱਚ 17 ਅਕਤੂਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਤੋਂ ਸਿਰਫ਼ ਇੱਕ ਹਫ਼ਤਾ ਬਾਅਦ ਹੋਵੇਗੀ, ਜਿਸ ਕਾਰਨ ਕੁਝ ਲੋਕਾਂ ਵਿੱਚ ਵੋਟਰਾਂ ਦੀ ਉਦਾਸੀਨਤਾ ਜਾਂ ਉਲਝਣ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ।

 


Filed under