● On air now · ਟੀਵੀ ਪੰਜਾਬ

Punjabi News · Since 2013

Breaking

Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ

Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ…


Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ ਸੀ ਕਿ ਚੋਣਾਂ ਦੀ ਤਾਰੀਖ਼ ਐਲਾਨੇ ਜਾਣ ਦੇ 6 ਦਿਨਾਂ ਦੇ ਅੰਦਰ ਹੀ ਡਿਬੇਟ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਦਾ ਐਲਾਨ ਕਰਨਗੇ। ਕੈਨੇਡਾ ਦੀਆਂ ਫ਼ੈਡਰਲ ਪਾਰਟੀਆਂ ਦੇ ਲੀਡਰਾਂ ਦੀ ਡੀਬੇਟ ਵਾਸਤੇ ਜਗ੍ਹਾ ਅਤੇ ਤਾਰੀਖ਼ ਤੈਅ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਿਕ ਇਹ ਡੀਬੇਟ ਦੋ ਭਾਸ਼ਾਵਾਂ ’ਚ ਹੋਵੇਗੀ। 8 ਸਤੰਬਰ ਨੂੰ ਫ਼੍ਰੈਂਚ ਭਾਸ਼ਾ ਵਿਚ ਡਿਬੇਟ ਹੋਵੇਗੀ । ਜਿਸ ਵਾਸਤੇ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਤਹਿ ਕੀਤਾ ਗਿਆ ਹੈ । ਅੰਗ੍ਰੇਜ਼ੀ ਭਾਸ਼ਾ ਵਿਚ ਡਿਬੇਟ 9 ਸਤੰਬਰ ਨੂੰ ਰਾਤ 9 ਵਜੇ ਤੋਂ 11 ਵਜੇ ਤੱਕ ਹੋਵੇਗੀ ।
ਜਾਣਕਾਰੀ ਲਈ ਦੱਸ ਦਈਏ ਕਿ ਦੋਵੇਂ ਡਿਬੇਟਾਂ ਕਿਉਬੈਕ ਦੇ ਗੈਟਿਨੌ ਸ਼ਹਿਰ ਵਿਚ ਕਨੇਡੀਅਨ ਮਿਉਜ਼ੀਅਮ ਔਫ਼ ਹਿਸਟਰੀ ਵਿਚ ਹੋਣ ਜਾ ਰਹੀਆਂ ਹਨ ।

 


Filed under