● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਨੇ PGWP ਲਈ ਅਯੋਗ ਕੋਰਸਾਂ ‘ਤੇ ਲਾਗੂ ਹੋਣ ਵਾਲੇ ਨਿਯਮਾਂ ਨੂੰ 2026 ਤੱਕ ਦਿੱਤੀ ਢਿੱਲ

Ottawa- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 25 ਜੂਨ 2025 ਤੋਂ ਅਯੋਗ ਕਰਾਰ ਦਿੱਤੇ ਗਏ ਕਈ ਅਧਿਐਨ ਕੋਰਸਾਂ ਲਈ Post-Graduation Work Permit (PGWP) ਦੀ ਯੋਗਤਾ ‘ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਹੁਣ ਇਹ ਕੋਰਸ 2026 ਦੀ ਸ਼ੁਰੂਆਤ ਤੱਕ ਯੋਗ ਰਹਿਣਗੇ।…


Ottawa- ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 25 ਜੂਨ 2025 ਤੋਂ ਅਯੋਗ ਕਰਾਰ ਦਿੱਤੇ ਗਏ ਕਈ ਅਧਿਐਨ ਕੋਰਸਾਂ ਲਈ Post-Graduation Work Permit (PGWP) ਦੀ ਯੋਗਤਾ ‘ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਹੁਣ ਇਹ ਕੋਰਸ 2026 ਦੀ ਸ਼ੁਰੂਆਤ ਤੱਕ ਯੋਗ ਰਹਿਣਗੇ।
4 ਜੁਲਾਈ 2025 ਨੂੰ ਅੱਪਡੇਟ ਕੀਤੇ ਨਿਯਮਾਂ ਦੇ ਅਨੁਸਾਰ, 25 ਜੂਨ ਤੋਂ 4 ਜੁਲਾਈ ਤੱਕ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਵੀ PGWP ਲਈ ਯੋਗ ਮੰਨੇ ਜਾਣਗੇ। ਇਸ ਤਬਦੀਲੀ ਨਾਲ PGWP-ਯੋਗ ਕੋਰਸਾਂ ਦੀ ਗਿਣਤੀ 920 ਤੋਂ ਵਧ ਕੇ 1,107 ਹੋ ਗਈ ਹੈ।
ਹਾਲਾਂਕਿ ਇਹ ਨਿਯਮ ਮੁੱਖ ਤੌਰ ‘ਤੇ ਕਾਲਜ ਡਿਪਲੋਮਾ ਪ੍ਰੋਗ੍ਰਾਮਾਂ ਉੱਤੇ ਲਾਗੂ ਹੁੰਦੇ ਹਨ, ਬੈਚਲਰਸ , ਮਾਸਟਰਜ਼ ਅਤੇ ਡਾਕਟਰੇਟ ਪ੍ਰੋਗ੍ਰਾਮਾਂ ਦੇ ਗ੍ਰੈਜੂਏਟਸ ਉੱਤੇ ਇਹ ਲਾਗੂ ਨਹੀਂ ਹੁੰਦੇ।
PGWP ਇੱਕ ਖੁੱਲ੍ਹਾ ਵਰਕ ਪਰਮਿਟ ਹੁੰਦਾ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਜ਼ਿਆਦਾਤਰ ਨੌਕਰੀਆਂ ਕਰਨ ਦੀ ਆਜ਼ਾਦੀ ਦਿੰਦਾ ਹੈ।

ਖ਼ਾਸ ਯੋਗਤਾ ਸ਼ਰਤਾਂ ਵਿੱਚ ਸ਼ਾਮਲ ਹਨ:

PGWP-ਅਨੁਮਤ ਸਿੱਖਿਆ ਸੰਸਥਾ ਤੋਂ ਘੱਟੋ-ਘੱਟ 8 ਮਹੀਨੇ ਦਾ ਕੋਰਸ ਪੂਰਾ ਕਰਨਾ

ਸਾਰੇ ਸਮੈਸਟਰਾ ਵਿੱਚ ਫੁੱਲ-ਟਾਈਮ ਵਿਦਿਆਰਥੀ ਹੋਣਾ (ਆਖਰੀ ਸਮੈਸਟਰ ਵਿੱਚ ਪਾਰਟ-ਟਾਈਮ ਚਲਦਾ ਹੈ)

ਡਿਗਰੀ ਮੁਕੰਮਲ ਹੋਣ ਤੋਂ 180 ਦਿਨਾਂ ਵਿੱਚ PGWP ਲਈ ਅਰਜ਼ੀ ਦੇਣੀ

ਭਾਸ਼ਾ ਯੋਗਤਾ ਦੀ ਪੂਰੀ ਕਰਨੀ

ਇਹ ਤਬਦੀਲੀਆਂ ਉਨ੍ਹਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਲੈ ਕੇ ਆਈਆਂ ਹਨ ਜੋ ਗੈਰ-ਡਿਗਰੀ ਕੋਰਸ ਕਰ ਰਹੇ ਹਨ।


Filed under