ਕੈਨੇਡਾ ‘ਚ ਮਹਿੰਗਾਈ ਨੇ ਤੋੜੇ ਕਈ ਰਿਕਾਰਡ

Vancouver – ਕੈਨੇਡਾ ਤੋਂ ਮਹਿੰਗਾਈ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਰਿਪੋਰਟ ਮੁਤਾਬਿਕ ਮਹਿੰਗਾਈ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਰਅਸਲ ਸਟੈਟਿਸਟਿਕਸ ਕੈਨੇਡਾ ਵੱਲੋਂ
ਨਵੰਬਰ ਮਹੀਨੇ ਵਿਚ ਕੈਨੇਡਾ ਦੀ ਮਹਿੰਗਾਈ ਦਰ ਕੀ ਰਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮਹੀਨੇ ਮਹਿੰਗਾਈ ਦਰ 4.7 ਫ਼ੀਸਦੀ ‘ਤੇ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਵੀ ਮਹਿੰਗਾਈ ਦਰ 18 ਸਾਲ ਦੇ ਇਸ ਰਿਕਾਰਡ ਪੱਧਰ ‘ਤੇ ਦਰਜ ਕੀਤੀ ਗਈ ਸੀ।2003 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਉੱਚੀ ਮਹਿੰਗਾਈ ਦਰ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਏ ਉਹ ਮਹਿੰਗਾਈ ਬਾਰੇ ਅਰਥਸ਼ਾਤਰੀਆਂ ਦੇ ਅਨੁਮਾਨਾਂ ਨਾਲ ਮੇਲ ਖਾਂਦੀ ਹੈ। ਕੈਨੇਡਾ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਹੀ ਇਸ ਸਮੇਂ ਮਹਿੰਗਾਈ ਦਰ ਵਧ ਰਹੀ ਹੈ। ਇਸ ਪਿਛੇ ਕਈ ਕਾਰਨ ਮੰਨੇ ਜਾ ਰਹੇ ਹਨ। ਪਿਛਲੇ ਹਫ਼ਤੇ ਯੂ ਐਸ ਵਿਚ ਜਾਰੀ ਹੋਏ ਡਾਟਾ ਮੁਤਾਬਕ, ਯੂ ਐਸ ਵਿਚ ਮਹਿੰਗਾਈ ਦਰ ਨੇ ਪਿਛਲੇ 40 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਅਮਰੀਕਾ ‘ਚ ਨਵੰਬਰ ਵਿਚ ਮਹਿੰਗਾਈ ਦਰ 6.8 ਫ਼ੀਸਦੀ ਦਰਜ ਕੀਤੀ ਗਈ ਹੈ।
ਕੈਨੇਡਾ ਤੋਂ ਆਈ ਜਾਣਕਾਰੀ ਮੁਤਾਬਿਕ ਨਵੰਬਰ ਤੱਕ ਇਸ ਸਾਲ ਗੈਸ ਦੀਆਂ ਕੀਮਤਾਂ ਵਿਚ 43.6 ਫ਼ੀਸਦੀ ਵਾਧਾ ਦਰਜ ਹੋ ਚੁੱਕਾ ਹੈ। ਗ੍ਰੋਸਰੀ ਦੀਆਂ ਕੀਮਤਾਂ ਵਿਚ 4.7 ਫ਼ੀਸਦੀ ਵਾਧਾ ਹੋਇਆ ਹੈ। ਸਾਲ 2015 ਤੋਂ ਬਾਅਦ ਇਹ ਸਭ ਨਾਲੋਂ ਤੇਜ਼ ਹੋਇਆ ਵਾਧਾ ਹੈ।ਫ਼ਰਨੀਚਰ ਦੀਆਂ ਕੀਮਤਾਂ ਵਿਚ 8.7 ਫ਼ੀਸਦੀ ਵਾਧਾ ਦਰਜ ਹੋਇਆ।