Ontario ਨੇ ਕੀਤੀ ਵੈਕਸੀਨ ਦੇ ਮਾਮਲੇ ‘ਚ ਸਖ਼ਤੀ

Vancouver – ਕੈਨੇਡਾ ਦੇ ਵੱਖ-ਵੱਖ ਸੂਬੇ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਵੈਕਸੀਨ ਦੇ ਮਾਮਲੇ ‘ਚ ਸਖ਼ਤੀ ਆਪਣਾ ਰਹੇ ਹਨ। ਹੁਣ ਕਈ ਥਾਵਾਂ ਲਈ ਕੋਰੋਨਾ ਟੀਕਾ ਲਾਜ਼ਮੀ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਕੁੱਝ ਹਸਪਤਾਲ,ਕਾਲਜ ਆਦਿ ਵੀ ਆਪਣੇ ਪੱਥਰ ‘ਤੇ ਟੀਕੇ ਬਾਰੇ ਸਖਤੀ ਕਰ ਰਹੇ ਹਨ। ਇਸੇ ਤਰਾਂ ਦੀ ਸਖ਼ਤੀ ਉਨਟਾਰੀਓ ਦੇ ਲਜਿਸਲੇਚਰ ‘ਚ ਵੀ ਕੀਤੀ ਜਾ ਰਹੀ ਹੈ। ਇਥੇ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਹੁਣ ਕੋਵਿਡ ਵੈਕਸੀਨ ਦਾ ਪਰੂਫ਼ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਕੋਵਿਡ ਦੇ ਰੈਪਿਡ ਟੈਸਟ ਦੀ ਨੈਗਟਿਵ ਰਿਪੋਰਟ ਦਾ ਵਿਕਲਪ ਵੀ ਦਿੱਤਾ ਗਿਆ ਹੈ।
ਹਾਊਸ ਸਪੀਕਰ ਟੈਡ ਆਰਨੌਟ ਨੇ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਦੱਸਿਆ ਹੈ ਕਿ ਲਜਿਸਲੇਟਿਵ ਬਿਲਡਿੰਗ ਵਿਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਲਈ ਹੁਣ ਵੱਚਇਨੇ ਨਾਲ ਜੁੜਿਆ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ। ਇਸ ਨਿਯਮ ਦੀ ਸ਼ੁਰੂਆਤ 4 ਅਕੂਬਰ ਤੋਂ ਹੋਣ ਜਾ ਰਹੀ ਹੈ । ਦਸ ਦਈਏ ਕਿ 4 ਅਕਤੂਬਰ ਤੋਂ ਹੀ ਸੂਬਾਈ ਪਾਰਲੀਮੈਂਟ ਦੇ ਮੈਂਬਰਜ਼ ਵੀ ਲਜਿਸਲੇਚਰ ਵਿਚ ਵਾਪਸੀ ਕਰ ਰਹੇ ਹਨ।
ਆਰਨੌਟ ਮੁਤਾਬਕ ਜਲਦੀ ਹੀ ਇਹਨਾਂ ਨਵੇਂ ਨਿਯਮਾਂ ਦੇ ਬਾਰੇ ਬਾਕੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀ ਐਨਡੀਪੀ ਨੇ ਪਿਛਲੇ ਹਫ਼ਤੇ ਇਸੇ ਤਰ੍ਹਾਂ ਦੀ ਹੀ ਪੌਲਿਸੀ ਬਣਾਏ ਜਾਣ ਦੀ ਮੰਗ ਕੀਤੀ ਸੀ ਪਰ ਐਨਡੀਪੀ ਦਾ ਕਹਿਣਾ ਹੈ ਕਿ ਕੋਵਿਡ ਦਾ ਨੈਗਟਿਵ ਟੈਸਟ ਵੈਕਸੀਨ ਦਾ ਵਿਕਲਪ ਨਹੀਂ ਹੋਣਾ ਚਾਹੀਦਾ।