Canada : Police ਨੇ ਚਲਾਈ ਵਿਅਕਤੀ ‘ਤੇ ਗੋਲ਼ੀ

ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ |

ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ |ਪੁਲਿਸ ਵੱਲੋਂ ਇਸ ਮਾਮਲੇ ਤੇ ਪੜਤਾਲ ਕੀਤੀ ਜਾ ਰਹੀ ਹੈ |ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸ ਜੌਰਜ ਦੇ ਵਿੱਚ ਪੁਲਿਸ ਕਰਮਚਾਰੀ ਵੱਲੋਂ ਸੋਮਵਾਰ ਸਵੇਰੇ ਇਕ ਮਾਮਲੇ ਉੱਤੇ ਜਾਂਚ ਕੀਤੀ ਜਾ ਰਹੀ ਸੀ | ਇਸ ਦੌਰਾਨ ਇਕ ਵਿਅਕਤੀ ਅਤੇ ਅਫ਼ਸਰ ਦੀ ਆਪਸ ਵਿੱਚ ਝੜਪ ਹੋ ਗਈ |ਪੁਲਿਸ ਦੇ ਚੀਫ ਦਾ ਇਸ ਘਟਨਾ ਉੱਤੇ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੁਲਿਸ ਅਫ਼ਸਰ ਵੱਲੋਂ ਗੋਲੀ ਲੜਾਈ ਦੇ ਦੌਰਾਨ ਚਲਾਈ ਗਈ | ਇਸ ਘਟਨਾ ਵਿੱਚ ਜਖਮੀ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲੈ ਜਾਇਆ ਗਿਆ |