Ontario ਨੇ ਦਿੱਤੀ ਕੋਰੋਨਾ ਪਾਬੰਦੀਆਂ ‘ਚ ਢਿੱਲ

Vancouver – ਓਂਟਾਰੀਓ ਵੱਲੋਂ ਕੋਰੋਨਾ ਵਾਈਰਸ ਦੇ ਕਾਰਨ ਕਈ ਰੋਕਾਂ ਲਗਾਈਆਂ ਗਈਆਂ ਸਨ। ਸੂਬੇ ਵੱਲੋਂ ਇਨ੍ਹਾਂ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਲਦ ਹੀ ਸੂਬੇ ਵੱਲੋਂ ਨਵੇਂ ਪਲੈਨ ਦਾ ਐਲਾਨ ਕੀਤਾ ਜਾਵੇਗਾ। ਜੀ ਹਾਂ, ਪ੍ਰੀਮੀਅਰ ਡੱਗ ਫ਼ੋਰਡ ਅਗਲੇ ਹਫ਼ਤੇ ਉਨਟੇਰਿਉ ਵਿਚ ਕੋਵਿਡ ਰੋਕਾਂ ਨੂੰ ਨਰਮ ਕੀਤੇ ਜਾਣ ਦੀ ਨਵੀਂ ਯੋਜਨਾ ਦਾ ਐਲਾਨ ਕਰਨਗੇ। ਫ਼ੋਰਡ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਨਵੇਂ ਪਲੈਨ ਮੁਤਾਬਿਕ ਰੈਸਟੋਰੈਨਟਾਂ, ਬਾਰਜ਼, ਜਿਮ ਅਤੇ ਹੋਰ ਵੀ ਕਈ ਥਾਂਵਾਂ ’ਤੇ ਵੈਕਸੀਨ ਦਾ ਸਬੂਤ ਦਿਖਾਉਣ ਜ਼ਰੂਰੀ ਹੋਵੇਗਾ। ਹੁਣ ਇਹ ਥਾਵਾਂ ‘ਤੇ ਕਪੈਸਿਟੀ ਲਿਮਿਟ ਹਟਾ ਦਿੱਤੀ ਜਾਵੇਗੀ।
ਦੱਸਦਈਏ ਕਿ ਓਂਟਾਰੀਓ ਵੱਲੋਂ ਜੋ ਰੀਓਪਨਿੰਗ ਦਾ ਜੋ ਪਲੈਨ ਸਾਂਝਾ ਕੀਤਾ ਗਿਆ, ਉਸ ਦਾ ਤੀਜਾ ਪੜਾਅ ਇਸ ਸਮੇਂ ਸੂਬੇ ‘ਚ ਲਾਗੂ ਹੈ। ਹੁਣ ਸੂਬੇ ਵੱਲੋਂ ਕੋਰੋਨਾ ਦੇ ਹਾਲਾਤ ਤੇ ਕੋਰੋਨਾ ਦੀ ਚੌਥੀ ਲਹਿਰ ਨੂੰ ਧਿਆਨ ‘ਚ ਰੱਖਦਿਆਂ ਨਵਾਂ ਐਲਾਨ ਕੀਤਾ ਜਾਵੇਗਾ।ਇਸ ਦੇ ਨਾਲ ਹੀ ਇੰਡੋਰ ਥਾਵਾਂ ਤੇ ਮਾਸਕ ਪਹਿਨਣਾ ਅਜੇ ਵੀ ਜ਼ਰੂਰੀ ਹੀ ਰਹੇਗਾ। ਪਰ, ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਸ ਦਿਨ ਇਹ ਪਲੈਨ ਐਲਾਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਉਨਟਾਰੀਓ ‘ਚ ਇਸ ਸਮੇਂ ਰੁਜ਼ਾਨਾ ਔਸਤਨ 500 ਨਵੇਂ ਕੋਵਿਡ ਮਾਮਲੇ ਰਿਪੋਰਟ ਹੋ ਰਹੇ ਹਨ।ਇਸ ਦੇ ਨਾਲ ਹੀ ਸੂਬੇ ‘ਚ ਵੈਕਸੀਨ ਰੇਟ ਵੀ ਕਾਫ਼ੀ ਜਿਆਦਾ ਹੈ। ਇਸ ਸਮੇਂ ਸੂਬੇ ‘ਚ 83% ਅਬਾਦੀ ਵੱਲੋਂ ਕੋਰੋਨਾ ਦੇ ਦੋ ਟੀਕੇ ਹਾਸਿਲ ਕੀਤੇ ਗਏ ਹਨ।