Ontario ‘ਚ ਅਸਥਾਈ ਹੈਲਪ ਏਜੇਂਸੀਆਂ ਨੂੰ ਲੈਣਾ ਪਵੇਗਾ ਲਾਈਸੇਂਸ

Vancouver – ਅਸਥਾਈ ਹੈਲਪ ਏਜੰਸੀਆਂ ਵਾਸਤੇ ਓਂਟਾਰੀਓ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ। ਹੁਣ ਸੂਬੇ ‘ਚ ਅਸਥਾਈ ਹੈਲਪ ਏਜੰਸੀਆਂ ਨੂੰ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ। ਇਸ ਅਵਾਸ੍ਤੇ ਓਂਟਾਰੀਓ ਸਰਕਾਰ ਇਕ ਕਾਨੂੰਨ ਲੈ ਕੇ ਆਵੇਗੀ। ਇਸ ਬਾਰੇ ਓਂਟਾਰੀਓ ਦੇ ਲੇਬਰ ਮਿਨਿਸਟਰ ਮੌਂਟੀ ਮਕਨੌਟਨ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਇਸ ਬਾਰੇ ਵਿਚਾਰ ਸਾਂਝੇ ਕੀਤੇ ਗਏ। ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ ਵੱਲੋਂ ਲੈ ਕੇ ਆਇਆ ਗਿਆ ਕਾਨੂੰਨ ਪਾਸ ਹੁੰਦਾ ਹੈ ਤਾਂ ਕਿਸੇ ਵੀ ਅਸਥਾਈ ਹੈਲਪ ਏਜੰਸੀ ਜਾਂ ਰਿਕਰੂਟਰ ਵਾਸਤੇ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ। ਇਸ ਦੇ ਬਾਵਜੂਦ ਜੇ ਉਨ੍ਹਾਂ ਵੱਲੋਂ ਇਸ ਦਾ ਉਲੰਘਣ ਕੀਤਾ ਗਿਆ ਤਾਂ ਬਿਨ੍ਹਾਂ ਲਾਇਸੈਂਸ ਵਾਲੀ ਅਸਥਾਈ ਹੈਲਪ ਏਜੰਸੀ ਨੂੰ ਜੁਰਮਾਨੇ ਲਗਾਏ ਜਾਣਗੇ। ਇਸ ਦੇ ਨਾਲ ਹੀ ਨਵੇਂ ਬਿਨੈਕਾਰਾਂ ਨੂੰ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਉਹਨਾਂ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਜਾਵੇਗੀ ਅਤੇ ਉਹਨਾਂ ਕੋਲੋਂ ਇੱਕ ‘ਲੈਟਰ ਔਫ਼ ਕ੍ਰੈਡਿਟ’ ਵੀ ਜਮਾਂ ਕਰਵਾਈ ਜਾਵੇਗੀ। ਇਸ ਨੂੰ ਵਰਕਰਾਂ ਦੀ ਬਣਦੀ ਤਨਖ਼ਾਹ ਦੀ ਅਦਾਇਗੀ ਨਾ ਕੀਤੇ ਜਾਣ ਦੀ ਸਥਿਤੀ ਵਿਚ ਵਰਤਿਆ ਜਾ ਸਕੇਗਾ।
ਦੱਸ ਦਈਏ ਕਿ ਵਰਕਪਲੇਸ ਸੇਫ਼ਟੀ ਐਂਡ ਇਸ਼ੋਰੈਂਸ ਬੋਰਡ ਮੁਤਾਬਕ 2019 ਵਿਚ ਓਂਟਾਰੀਓ ਵਿਚ ਅਸਥਾਈ ਹੈਲਪ ਏਜੰਸੀ ਅਧੀਨ 128,000 ਫ਼ੁਲ ਟਾਇਮ ਵਰਕਰ ਕੰਮ ਕਰਦੇ ਹਨ। ਬੋਰਡ ਮੁਤਾਬਕ ਜੁਲਾਈ 2020 ਤੱਕ ਦੇ ਅੰਕੜਿਆਂ ਅਨੁਸਾਨ ਸੂਬੇ ਵਿਚ 2,257 ਅਸਥਾਈ ਹੈਲਪ ਏਜੰਸੀ ਮੌਜੂਦ ਹਨ।ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ 2015 ਤੋਂ 2019 ਦੇ ਦਰਮਿਆਨ ਇਹਨਾਂ ਏਜੰਸੀਆਂ ਰਰੈਵਨਿਉ ਵਿਚ 34 ਫ਼ੀਸਦੀ ਦਾ ਵਾਧਾ ਦੱਸਿਆ ਗਿਆ ਹੈ।