Canada ‘ਚ ਪੰਜਾਬੀ ਜੋੜੇ ਤੇ ਧੋਖਾਧੜੀ ਦਾ ਦੋਸ਼

Vancouver – ਇਕ ਲੈਂਗਲੀ ਦੇ ਪੰਜਾਬੀ ਜੋੜਾ ਅਤੇ ਸਰੀ ਕਾਰੋਬਾਰੀ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜੇ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਅਗਲੇ ਹਫਤੇ ਸਰੀ ਸੂਬਾਈ ਅਦਾਲਤ ਵਿਚ ਪੇਸ਼ ਹੋਣਗੇ। ਜਿਸ ਪੰਜਾਬੀ ਜੋੜੇ ‘ਤੇ ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜੇ ਚਾਰਜ ਲੱਗੇ ਹਨ ਉਨ੍ਹਾਂ ਦੇ ਨਾਮ ਰੁਪਿੰਦਰ “ਰੋਨ” ਸਿੰਘ ਬਾਠ ਅਤੇ ਨਵਦੀਪ ਕੌਰ ਬਾਠ ਹੈ। ਇਹ ਦੋਵੇਂ ਜਾਣੇ ਕੈਨ-ਏਸ਼ੀਆ ਇਮੀਗ੍ਰੇਸ਼ਨ ਕੰਸਲਟਿੰਗ ਕੰਪਨੀ ਦੇ ਡਾਇਰੈਕਟਰ ਸਨ। ਇਨ੍ਹਾਂ ਉੱਪਰ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਕੁੱਲ 69 ਚਾਰਜ ਲੱਗੇ ਹਨ ‘ਤੇ ਸੋਮਵਾਰ, 26 ਜੁਲਾਈ ਨੂੰ ਇਹ ਸੂਬਾਈ ਅਦਾਲਤ ਵਿਚ ਪੇਸ਼ ਹੋਣ ਵਾਲੇ ਹਨ।
ਰੁਪਿੰਦਰ “ਰੋਨ” ਸਿੰਘ ਬਾਠ ਵੱਲੋਂ 54 ਅਤੇ ਨਵਦੀਪ ਕੌਰ ਬਾਠ ਵੱਲੋਂ 15 ਚਾਰਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ।ਰੁਪਿੰਦਰ ਬੱਠ ‘ਤੇ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 126 ਤਹਿਤ 5 ਕਾਉਂਟ , 48 ਕਾਉਂਟ misrepresentation under Section 127(a) ਤੇ 1 ਕਾਉਂਟ misrepresentation under Section 127(b) ਜਦੋਂ ਕਿ ਨਵਦੀਪ ਬੱਠ ਹੈ ਆਈਆਰਪੀਏ ਦੀ ਧਾਰਾ 126 ਦੇ ਅਧੀਨ 15 ਕਾਉਂਟ ਨਾਲ ਚਾਰਜ ਕੀਤਾ ਗਿਆ ਹੈ।ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੈਨ-ਏਸ਼ੀਆ ਦਫਤਰ ‘ਤੇ ਸਾਲ 2017 ਵਿਚ ਛਾਪਾ ਮਾਰਿਆ ਗਿਆ।