● On air now · ਟੀਵੀ ਪੰਜਾਬ

Punjabi News · Since 2013

Breaking

ਖੇਤੀ ਕਾਨੂੰਨ ਕਰੋ ਰੱਦ, ਤੁਹਾਨੂੰ ਵੀ ਖਵਾਏ ਜਾਣਗੇ ਲੱਡੂ – ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕਰਨਾਲ ਵਿਚ ਕੀਤੇ ਗਏ ਲਾਠੀਚਾਰਜ ‘ਤੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਨੇ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ…


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕਰਨਾਲ ਵਿਚ ਕੀਤੇ ਗਏ ਲਾਠੀਚਾਰਜ ‘ਤੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਨੇ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ | ਕੈਪਟਨ ਨੇ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨ ਰੱਦ ਕਰੇ ਤਾਂ ਫਿਰ ਕਿਸਾਨ ਹੀ ਨਹੀਂ ਬਲਕਿ ਉਹ ਵੀ ਖੱਟਰ ਨਾਲ ਲੱਡੂ ਸਾਂਝਾ ਕਰਨਗੇ , ਉਨ੍ਹਾਂ ਨੂੰ ਵੀ ਲੱਡੂ ਖਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟਰ ਵਲੋਂ ਕੈਪਟਨ ਨੂੰ ਕਿਸਾਨਾਂ ਵਲੋਂ ਖਵਾਏ ਗਏ ਲੱਡੂਆਂ ਨੂੰ ਲੈ ਕੇ ਨਿਸ਼ਾਨਾਂ ਸਾਧਿਆ ਗਿਆ ਸੀ |


Filed under