● On air now · ਟੀਵੀ ਪੰਜਾਬ

Punjabi News · Since 2013

Breaking

ਮਾਨਸਾ ‘ਚ ਕਾਰ ਅਤੇ ਬੱਸ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 2 ਮਾਸੂਮ ਗੰਭੀਰ

ਮਾਨਸਾ – ਬੁੱਧਵਾਰ ਦੀ ਦੁਪਹਿਰ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਭਿਆਨਕ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ…


ਮਾਨਸਾ – ਬੁੱਧਵਾਰ ਦੀ ਦੁਪਹਿਰ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਭਿਆਨਕ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ ਕੁੱਲ (8) ਵਿਅਕਤੀ ਸਵਾਰ ਸਨ। ਇਸ ਵਿੱਚੋਂ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇੱਬਲ ਖੁਰਦ ਦੇ ਵਾਸੀ ਸਨ।

ਘਟਨਾ ਸਥਾਨ ਤੇ ਡੀਐਸਪੀ ਗੁਰਮੀਤ ਸਿੰਘ, ਐਸਐਚਓ ਥਾਣਾ ਜੋਗਾ ਅਜੇ ਕੁਮਾਰ ਪਰੋਚਾ ਪਹੁੰਚੇ। ਇਸ ਘਟਨਾ ਵਿੱਚ ਅਲਟੋ ਕੇ-10 ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਹੀਰਕੇ ਦੇ ਮੇਲੇ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਕਿ ਇਸ ਦੌਰਾਨ ਹੀ ਪਿੰਡ ਜੋਗਾ ਵਿਖੇ ਇੱਕ ਬੱਸ ਨਾਲ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ।

ਥਾਣਾ ਜੋਗਾ ਦੇ ਪੁਲਿਸ ਮੁੱਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ ਅਤੇ ਜਖਮੀ ਦੋ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ, ਜਿੰਨਾਂ ਵਿੱਚੋਂ 1 ਨੂੰ ਰੈਫਰ ਕਰ ਦਿੱਤਾ ਗਿਆ ਹੈ।


Filed under