PAU ਮੁਲਾਜ਼ਮ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ

ਲੁਧਿਆਣਾ : ਪੀ ਏ ਯੂ ਦੇ ਕੁਦਰਤੀ ਸਰੋਤ ਅਤੇ ਖੇਤੀ-ਜੰਗਲਾਤ ਵਿਭਾਗ ਵਿਖੇ ਲੈਬੋਟਰੀ ਕਰਮਚਾਰੀ ਸ਼੍ਰੀ ਰਾਮ ਸੂਰਤ ਦੀ ਸੇਵਾ-ਮੁਕਤੀ ਮੌਕੇ ਵਣ-ਮਹਾਂਉਤਸਵ ਮਨਾਇਆ ਗਿਆ।ਇਸ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਕਰਮਚਾਰੀਆਂ ਨੇ ਹਿੱਸਾ ਲਿਆ।

ਸਭ ਨੇ ਤਜਰਬਾ-ਖੇਤਰ ਵਿਚ ਇੱਕਤਰ ਹੋ ਕੇ ਟਾਹਲੀ, ਕਿੱਕਰ, ਡੇਕ, ਬਹੇੜਾ, ਸਿਰਿਸ, ਸਫੈਦਾ, ਬਾਂਸ, ਹਰੜ, ਲਸੂਡਾ, ਰੀਠਾ, ਜਾਮਣ ਆਦਿ ਰੁੱਖ ਲਾਏ। ਵਿਭਾਗ ਦੇ ਮੁਖੀ ਡਾ ਸੰਜੀਵ ਚੌਹਾਨ ਨੇ ਸ਼੍ਰੀ ਰਾਮ ਸੂਰਤ ਵਲੋਂ ਲਗਨ ਤੇ ਇਮਾਨਦਾਰੀ ਨਾਲ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਦਿਨ ਸਟਾਫ ਮੈਂਬਰਾਂ ਨੂੰ ਵਾਤਾਵਰਨ ਸੁਰੱਖਿਆ ਲਈ ਜਾਗਰੂਕ ਕਰਾਏਗਾ।

ਵਿਗਿਆਨੀ ਨੂੰ ਅੰਤਰਰਾਸ਼ਟਰੀ ਕਾਨਫਰੰਸ ‘ਚ ਮਿਲਿਆ ਐਵਾਰਡ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜੈਵਿਕ ਖੇਤੀ ਦੇ ਸਕੂਲ ਦੇ ਬਾਇਓਕੈਮਿਸਟ ਡਾ ਪਰਮਪ੍ਰੀਤ ਕੌਰ ਨੂੰ ਬਾਇਓਟੈਕਨਾਲੌਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਔਰਤ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਪੁਰਸਕਾਰ ਉਨ੍ਹਾਂ ਨੂੰ ਮੇਰਠ ਦੀ ਇਕ ਸੰਸਥਾ ਸੁਸਾਇਟੀ ਫ਼ਾਰ ਡਿਵੈਲਪਮੈਂਟ ਇਨ ਐਗਰੀਕਲਚਰ ਐਂਡ ਐਲਾਈਡ ਸਾਂਇੰਸਿਜ਼ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਮਿਲਿਆ।

ਡਾਕਟਰ ਕੌਰ ਨੂੰ ਉਨ੍ਹਾਂ ਦੇ ਖੋਜ ਕਾਰਜ ਦੀ ਪੋਸਟਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ ਸ਼ੈਫਾਲੀ ਸੱਚਨ, ਡਾ ਅਚਲਾ ਸ਼ਰਮਾ ਅਤੇ ਡਾ ਅਮਨਦੀਪ ਸਿੰਘ ਸਿੱਧੂ ਸਮੇਤ ਟੀਮ ਨੇ ਕਾਨਫਰੰਸ ਵਿਚ ‘ਸਰਬੋਤਮ ਪੋਸਟਰ ਪੇਸ਼ ਕਰਨ ਦਾ ਪੁਰਸਕਾਰ’ ਵੀ ਜਿੱਤਿਆ।

ਟੀਵੀ ਪੰਜਾਬ ਬਿਊਰੋ