IPL ਫਾਈਨਲ ਦੇਖਣ ਪਹੁੰਚ ਸਕਦੇ ਹਨ PM ਮੋਦੀ, ਅਹਿਮਦਾਬਾਦ ‘ਚ ਖੇਡਿਆ ਜਾਵੇਗਾ ਮੈਚ

ਆਈਪੀਐਲ ਦਾ ਫਾਈਨਲ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ
Indian Premier League 2022, Final IPL 2022 ਦਾ ਫਾਈਨਲ ਮੁਕਾਬਲਾ Narendra Modi Stadium, Ahmedabad ਵਿੱਚ ਖੇਡਿਆ ਜਾਣਾ ਹੈ, ਜਿਸ ਲਈ ਸਾਰੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ।

6 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਆਈਪੀਐਲ ਫਾਈਨਲ ਤੋਂ ਇਲਾਵਾ ਐਤਵਾਰ ਨੂੰ ਅਹਿਮਦਾਬਾਦ ਵਿੱਚ ਇੱਕ ਸਿਆਸੀ ਸਮਾਗਮ ਵੀ ਹੈ। ਅਜਿਹੇ ‘ਚ ਸੁਰੱਖਿਆ ਪ੍ਰਬੰਧਾਂ ਲਈ 6 ਹਜ਼ਾਰ ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

PM ਮੋਦੀ ਫਾਈਨਲ ਮੈਚ ਦੇਖਣ ਪਹੁੰਚ ਸਕਦੇ ਹਨ
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ IPL 2022 ਦੇ ਫਾਈਨਲ ਮੈਚ ‘ਚ ਪਹੁੰਚ ਸਕਦੇ ਹਨ। ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀ ਆਉਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੌਰੇ ‘ਤੇ ਹੋਣਗੇ
ਦੱਸ ਦੇਈਏ ਕਿ 28 ਮਈ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਗੁਜਰਾਤ ਦੌਰੇ ‘ਤੇ ਹੋਣਗੇ। ਅਜਿਹੇ ‘ਚ ਉਹ ਮੈਚ ਦੇਖਣ ਲਈ 29 ਮਈ ਨੂੰ ਅਹਿਮਦਾਬਾਦ ਪਹੁੰਚ ਸਕਦੇ ਹਨ।

ਗੁਜਰਾਤ ਦੀ ਟੀਮ ਫਾਈਨਲ ਦਾ ਹਿੱਸਾ
ਗੁਜਰਾਤ ਦੀ ਟੀਮ ਪਹਿਲਾਂ ਹੀ ਫਾਈਨਲ ਦਾ ਹਿੱਸਾ ਬਣ ਚੁੱਕੀ ਹੈ। ਗੁਜਰਾਤ ਨੇ 14 ‘ਚੋਂ 10 ਲੀਗ ਮੈਚ ਜਿੱਤੇ ਸਨ, ਜਿਸ ਨਾਲ ਇਹ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਹੈ।