PAU ਵਿਚ ਸਫਾਈ ਪੰਦਰਵਾੜਾ ਮਨਾਇਆ ਗਿਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਬੀਤੇ ਦਿਨੀਂ ਸਤੰਬਰ ਦੇ ਦੂਜੇ ਹਿੱਸੇ ਨੂੰ ਸਫਾਈ ਪੰਦਰਵਾੜੇ ਵਜੋਂ ਮਨਾਇਆ ਗਿਆ । ਇਸ ਦੌਰਾਨ ਸਫਾਈ ਦੇ ਸਿਹਤ ਉੱਪਰ ਚੰਗੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਦੀ ਅਗਵਾਈ ਵਿਚ ਕਈ ਪਸਾਰ ਗਤੀਵਿਧੀਆਂ ਕੀਤੀਆਂ ਗਈਆਂ ।

ਇਹਨਾਂ ਪਸਾਰ ਗਤੀਵਿਧੀਆਂ ਲਈ ਸ਼ਹਿਰੀ ਅਤੇ ਪੇਂਡੂ ਲੋਕਾਂ ਤੱਕ ਜਾਗਰੂਕਤਾ ਦਾ ਪਸਾਰ ਕੀਤਾ ਗਿਆ । ਦਫ਼ਤਰੀ ਕਰਮਚਾਰੀਆਂ ਨੂੰ ਆਪਣਾ ਆਲਾ-ਦੁਆਲਾ ਅਤੇ ਪੇਂਡੂ ਲੋਕਾਂ ਨੂੰ ਆਪਣੇ ਘਰਾਂ ਅਤੇ ਗਲੀਆਂ ਨੂੰ ਸਾਫ ਰੱਖਣ ਦੇ ਤਰੀਕੇ ਦੱਸੇ ਗਏ ।

ਬੱਚਿਆਂ ਵਿਚ ਸਫਾਈ ਦੀਆਂ ਆਦਤਾਂ ਪੈਦਾ ਕਰਨ ਲਈ ਪ੍ਰਸ਼ਨੋਤਰੀ, ਲੇਖ ਲਿਖਣ ਅਤੇ ਡਰਾਇੰਗ ਬਨਾਉਣ ਦੇ ਮੁਕਾਬਲੇ ਕਰਵਾਏ । ਡਾ. ਸੁਖਦੀਪ ਕੌਰ ਅਤੇ ਡਾ. ਮਨਦੀਪ ਸ਼ਰਮਾ ਨੇ ਸਰਕਾਰੀ ਹਾਈ ਸਕੂਲ ਬਾੜੇਵਾਲ ਅਵਾਣਾ ਦੇ ਬੱਚਿਆਂ ਨੂੰ ਉਤਸ਼ਾਹ ਪੂਰਵਕ ਭਾਸ਼ਣ ਦਿੱਤਾ । ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।

ਟੀਵੀ ਪੰਜਾਬ ਬਿਊਰੋ